ਪੁਲਿਸ ਸਟੇਸ਼ਨ ਦੇ ਸਾਹਮਣੇ ਬਣੇ ਚੌਂਕ ਦਾ ਹਾਲ ਬਦਤਰ ਸ਼ਹਿਰ ਚ ਸਫਾਈ ਦਾ ਮਾੜਾ ਹਾਲ, ਨਹੀ ਦੇ ਰਿਹਾ ਕੋਈ ਧਿਆਨ।
ਪੁਲਿਸ ਸਟੇਸ਼ਨ ਦੇ ਸਾਹਮਣੇ ਬਣੇ ਚੌਂਕ ਦਾ ਹਾਲ ਬਦਤਰ
ਸ਼ਹਿਰ ਚ ਸਫਾਈ ਦਾ ਮਾੜਾ ਹਾਲ, ਨਹੀ ਦੇ ਰਿਹਾ ਕੋਈ ਧਿਆਨ।
ਸ਼ਾਹਕੋਟ 25 ਨਵੰਬਰ (ਰਣਜੀਤ ਬਹਾਦੁਰ ) :- ਪਿਛਲੇ ਲੰਬੇ ਸਮੇ ਤੋ ਸ਼ਾਹਕੋਟ ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਅਤੇ ਬਜਾਰਾਂ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੈ।
ਵੇਖਣ ਵਿੱਚ ਆਇਆ ਹੈ ਕਿ ਸ਼ਾਹਕੋਟ ਦੇ ਸਫਾਈ ਵਿੱਚ ਮੋਹਰੀ ਮੁਹੱਲਾ ਕਰਤਾਰ ਨਗਰ ਨੂੰ ਵੀ ਹੁਣ ਗ੍ਰਹਿਣ ਲੱਗ ਗਿਆ ਹੈ। ਮੁਹੱਲੇ ਵਿੱਚ ਪਏ ਖਾਲੀ ਪਲਾਟ ਅਤੇ ਉਨਾਂ ਦੇ ਨਾਲ ਲੱਗਦੀਆਂ ਨਾਲੀਆਂ ਜੋ ਗੰਦਗੀ ਕਾਰਨ ਬੰਦ ਹੋ ਰਹੀਆਂ ਹਨ ਅਤੇ ਗੰਦਾ ਪਾਣੀ ਬਾਹਰ ਆਪ ਮੁਹਾਰੇ ਹੀ ਲੋਕਾਂ ਦੇ ਕਪੜੇ ਲਿਬੇੜ ਰਿਹਾ ਹੈ, ਇੰਨਾਂ ਗੰਦ ਪਿਆ ਹੈ ਕਿ ਉਥੋ ਲੰਘਣਾਂ ਵੀ ਮੁਸ਼ਕਿਲ ਹੈ। ਆਵਾਰਾ ਘਾਹ ਅਤੇ ਗੰਦ ਪਿਆ ਹੋਣ ਕਾਰਨ ਉਸ ਵਿੱਚ ਮੱਛਰ ਇੰਨਾਂ ਪੈਦਾ ਹੋ ਰਿਹਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਡੇਂਗੂ ਨੂੰ ਲੈ ਕੇ ਚਿੰਤਤ ਹੈ ਕਿ ਆਏ ਦਿਨ ਡੇਂਗੂ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੂਜੇ ਪਾਸੇ ਸਬੰਧਿਤ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ ਪੁਲਿਸ ਸਟੇਸ਼ਨ ਦੇ ਐਨ ਸਾਹਮਣੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਬਨਾਉਣਾਂ ਤਾਂ ਚੌਕ ਸੀ ਪਰ ਲੋਕ ਉਥੇ ਸਾਫ ਜਿਹੀ ਜਗਾ੍ਹ ਦੇਖਕੇ ਕੂੜਾ ਸੁੱਟਣ ਲੱਗ ਪਏ ਹਨ ਜੋ ਕਿ ਹੁਣ ਉਹ ਚੌਕ ਦੀ ਜਗਾ ਤੇ ਕਲੰਕ ਬਣਕੇ ਰਹਿ ਗਿਆ। ਬਦਬੂ ਇੰਨੀ ਆਉਂਦੀ ਹੈ ਕਿ ਸ਼ਹਿਰ ਵੜਦਿਆਂ ਹੀ ਬਦਬੂ ਨਾਲ ਸਵਾਗਤ ਕੀਤਾ ਜਾਂਦਾ ਹੈ। ਇਥੇ ਵਰਨਣਯੋਗ ਹੈ ਕਿ ਕਾਂਗਰਸ ਸਰਕਾਰ ਵੇਲੇ ਇਥੇ ਟਰੈਫਿਕ ਕੰਟਰੋਲ ਕਰਨ ਲਈ ਸੰਗਲ ਲੱਗੇ ਹੋਏ ਸਨ ਪਰ ਪਤਾ ਨਹੀ ਕਿਸਨੇ ਸਲਾਹ ਦਿੱਤੀ ਕਿ ਇਥੇ ਚੌਕ ਬਣਨਾਂ ਚਾਹੀਦਾ, ਚਲੋ ਚੌਕ ਬਨਾੳਣਾਂ ਇੱਕ ਵਧੀਆ ਉਪਰਾਲਾ ਸੀ ਪਰ ਚੌਕ ਤਾਂ ਸਿਰੇ ਨਹੀ ਚੜਿਆ ਪਰ ਗੰਦਗੀ ਦੇ ਢੇਰ ਮੂੰਹ ਚਿੜਾਉਣ ਲੱਗ ਪਏ।
ਐਸ ਡੀ ਐਮ ਸ਼ਾਹਕੋਟ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾਂ ਚਾਹੀਦਾ ਹੈ।