Wednesday, November 4, 2026
LocalPunjab

ਪ੍ਰਾਚੀਨ ਹਨੂਮਾਨ ਮੰਦਿਰ ਸ਼ਾਹਕੋਟ ਵਿਖੇ ਹਨੂਮਾਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਲਗਾਇਆ ਲੰਗਰ।

ਪ੍ਰਾਚੀਨ ਹਨੂਮਾਨ ਮੰਦਿਰ ਸ਼ਾਹਕੋਟ ਵਿਖੇ ਹਨੂਮਾਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਲਗਾਇਆ ਲੰਗਰ।

ਸ਼ਾਹਕੋਟ 25 ਜਨਵਰੀ ( ਰਣਜੀਤ ਬਹਾਦੁਰ ):- ਸ਼ਾਹਕੋਟ ਦੇ ਪ੍ਰਸਿਧ ਪ੍ਰਾਚੀਨ ਮਹਾਂਬੀਰ ਦਲ ( ਹਨੂਮਾਨ ਮੰਦਿਰ ) ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਹਨੂਮਾਨ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ  ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਤਾਰਾ ਚੰਦ, ਸੈਕਟਰੀ ਪ੍ਰਦੀਪ ਡੱਬ, ਸੁਨੀਲ ਉੱਪਲ, ਰਾਮ ਕਾਲਾ, ਕੇਵਲ ਸ਼ਰਮਾਂ, ਜਤਿੰਦਰ ਪਾਲ ਬੱਲਾ ਸਾਬਕਾ ਕੌਸਲਰ, ਟਿੰਮੀ ਕੁਮਰਾ, ਹਰਮੇਸ਼ ਗੁਪਤਾ, ਵੰਸ਼, ਲਵਲੀ ਅਰੋੜਾ, ਸਤਵੀਰ ਕੁਮਾਰ ਸੱਤੀ, ਪੁਨੀਤ ਅਗਰਵਾਲ, ਰਾਹੁਲ ਸੋਬਤੀ, ਬਲਰਾਮ ਰਿਹਾਨ, ਆਸ਼ੀਸ ਅਗਰਵਾਲ, ਪ੍ਰਿੰਸ ਸ਼ਰਮਾਂ, ਖੁਸ਼ਦੀਪ ਧੰਜੂ, ਹਰਪ੍ਰੀਤ ਸਿੰਘ ਅਤੇ ਜਤਿਨ ਚੋਪੜਾ, ਆਦਿ ਹਾਜਰ ਸਨ।