ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ’ਚ ਧੂਮ-ਧਾਮ ਨਾਲ ਹੋਇਆ ਤੁਲਸੀ ਵਿਆਹ
ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ’ਚ ਧੂਮ-ਧਾਮ ਨਾਲ ਹੋਇਆ ਤੁਲਸੀ ਵਿਆਹ
ਸ਼ਾਹਕੋਟ/ਮਲਸੀਆ 23 ਨਵੰਬਰ ( ਰਣਜੀਤ ਬਹਾਦੁਰ ) ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਚੇਅਰਮੈਨ ਸਿਵ ਨਰਾਇਣ ਗੁਪਤਾ ਅਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ਵਿਚ ਤੁਲਸੀ ਮਾਤਾ ਦਾ ਵਿਆਹ ਬੜੀ ਹੀ ਸ਼ਰਧਾਂ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੌਰਾਨ ਠਾਕੁਰ ਜੀ ਵੱਲੋਂ ਸਿਰੋਜ ਰਾਣੀ,ਸ਼ਸੀ ਬਾਲਾ ਤੇ ਸ਼ੁਸ਼ਮਾ ਰਾਣੀ ਦੀ ਅਗਵਾਈ ‘ਚ ਇਸਤਰੀ ਸਭਾ ਦੀ ਕੀਰਤਨ ਮੰਡਲੀ ਸ਼ਾਮਲ ਹੋਈ, ਜਦਕਿ ਤੁਲਸੀ ਮਾਤਾ ਵੱਲੋ ਜੋਗਿੰਦਰ ਪਾਲ, ਸੀਤਾ ਦੇਵੀ, ਵਰਿੰਦਰ ਕੁਮਾਰ, ਜੋਤੀ ਰਿਹਾਨ , ਗਰੀਸ ਰਿਹਾਨ ਅਤੇ ਨਿਹਾਰਕਾ ਰਿਹਾਨ ਸ਼ਾਮਲ ਹੋਏ। ਇਸ ਮੌਕੇ ਢੋਲ-ਢਮੱਕੇ ਨਾਲ ਮੰਦਰ ਪਹੁੰਚਣ ‘ਤੇ ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਪੰਡਿਤ ਬਨਵਾਰੀ ਲਾਲ ਨੇ ਵਿਧੀ ਪੂਰਵਕ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ, ਉਪਰੰਤ ਸ਼ਰਧਾਲੂਆਂ ਨੂੰ ਚਾਹ-ਪਕੌੜਿਆ ਦਾ ਅਤੁੱਟ ਲੰਗਰ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਵਾ ਯਸ਼ਪਾਲ ਗੁਪਤਾ ਸਰਪਰਸਤ, ਸ਼ਿਵ ਨਰਾਇਣ ਗੁਪਤਾ ਚੇਅਰਮੈਨ, ਪ੍ਰਧਾਨ ਰਾਜੀਵ ਕੁਮਾਰ ਗੁਪਤਾ, ਵਾਈਸ ਪ੍ਰਧਾਨ ਰਜਿੰਦਰ ਕੁਮਾਰ ਗੁਪਤਾ, ਮਿੰਟੂ ਸਿੰਗਲਾ, ਜੈ ਪਾਲ ਅਗਰਵਾਲ , ਸੰਜੀਵ ਕੁਮਾਰ , ਪੰਡਤ ਰਾਜੇਸ਼, ਅਭਿਸ਼ੇਕ ਗੁਪਤਾ, ਅੰਜੂ ਗੁਪਤਾ, ਡਿੰਪਲ ਗੁਪਤਾ, ਪੰਡਤਾਨੀ ਮੰਜੂ ਬਾਲਾ, ਸੁਨੀਤਾ, ਰਿਧੀਮਾ ਗੁਪਤਾ, ਸ਼ਸ਼ੀ ਗੋਇਲ, ਵੀਨਾ, ਸੁਦੇਸ਼, ਸੰਤੋਸ਼ ਰਾਣੀ, ਪੂਨਮ ਅਗਰਵਾਲ, ਪ੍ਰਵੀਨ ਰਾਣੀ ਆਦਿ ਸਮੇਂਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ ।
