ਸ਼ਾਹਕੋਟ ਪੁਲਿਸ ਨੇ ਮੁਹੱਲਾ ਬਾਗਵਾਲਾ ਵਿਖੇ ਇੱਕ ਵਿਅਕਤੀ ਪਾਸੋ 20 ਬੋਤਲ ਨਜਾਇਜ ਸ਼ਰਾਬ ਕੀਤੀ ਬਰਾਮਦ।
ਸ਼ਾਹਕੋਟ ਪੁਲਿਸ ਨੇ ਮੁਹੱਲਾ ਬਾਗਵਾਲਾ ਵਿਖੇ ਇੱਕ ਵਿਅਕਤੀ ਪਾਸੋ 20 ਬੋਤਲ ਨਜਾਇਜ ਸ਼ਰਾਬ ਕੀਤੀ ਬਰਾਮਦ।
ਸ਼ਾਹਕੋਟ 29 ਅਕਤੂਬਰ ( ਰਣਜੀਤ ਬਹਾਦੁਰ ):- ਐਸ ਐਸ ਪੀ ( ਦਿਹਾਤੀ ) ਜਲੰਧਰ ਸ. ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਨਰਿੰਦਰ ਸਿੰਘ ਔਜਲਾ ਡੀ ਐਸ ਪੀ ਸ਼ਾਹਕੋਟ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਵੱਲੋ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਜਸਵਿੰਦਰ ਸਿੰਘ ਪੀ ਪੀ ਐਸ ਮੁੱਖ ਅਫਸਰ ਥਾਣਾਂ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਸ਼ਾਹਕੋਟ ਦੇ ਏਰੀਏ ਵਿੱਚੋ 20 ਬੋਤਲ ਨਜਾਇਜ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸ਼ਾਹਕੋਟ ਨੇ ਦੱਸਿਆ ਕਿ ਏ ਐਸ ਆਈ ਕਸ਼ਮੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਮੁਹੱਲਾ ਬਾਗਵਾਲਾ ਤੋ ਬੰਟੀ ਪੁੱਤਰ ਸਰੀ ਨੂੰ ਕਾਬੂ ਕਰਕੇ ਉਸ ਕੋਲੋ 20 ਬੋਤਲ ਨਜਾਇਜ ਸ਼ਰਾਬ ਬਰਾਮਦ ਕੀਤੀ।
