Thursday, June 19, 2025
CrimeLocalPunjab

ਸ਼ਾਹਕੋਟ ਪੁਲਿਸ ਨੇ ਦਾਨੇਵਾਲ ਵਿਖੇ ਰੇਡ ਕਰਕੇ ਇੱਕ ਵਿਅਕਤੀ ਪਾਸੋ ਕੀਤੀ ਇੱਕ ਬੋਤਲ ਨਜਾਇਜ ਸ਼ਰਾਬ,80 ਕਿਲੋ ਲਾਹਣ ਅਤੇ ਭੱਠੀ ਦਾ ਸਮਾਨ ਬਰਾਮਦ।

ਸ਼ਾਹਕੋਟ ਪੁਲਿਸ ਨੇ ਦਾਨੇਵਾਲ ਵਿਖੇ ਰੇਡ ਕਰਕੇ ਇੱਕ ਵਿਅਕਤੀ ਪਾਸੋ ਕੀਤੀ ਇੱਕ ਬੋਤਲ ਨਜਾਇਜ ਸ਼ਰਾਬ,80 ਕਿਲੋ ਲਾਹਣ ਅਤੇ ਭੱਠੀ ਦਾ ਸਮਾਨ ਬਰਾਮਦ।

ਸ਼ਾਹਕੋਟ 29 ਅਕਤੂਬਰ ( ਰਣਜੀਤ ਬਹਾਦੁਰ ):- ਐਸ ਐਸ ਪੀ ( ਦਿਹਾਤੀ ) ਜਲੰਧਰ ਸ. ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਨਰਿੰਦਰ ਸਿੰਘ ਔਜਲਾ ਡੀ ਐਸ ਪੀ ਸ਼ਾਹਕੋਟ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਵੱਲੋ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਜਸਵਿੰਦਰ ਸਿੰਘ ਪੀ ਪੀ ਐਸ ਮੁੱਖ ਅਫਸਰ ਥਾਣਾਂ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਸ਼ਾਹਕੋਟ ਦੇ ਏਰੀਏ ਵਿੱਚੋ 80 ਕਿਲੋ ਲਾਹਣ, ਇੱਕ ਬੋਤਲ ਨਜਾਇਜ ਸ਼ਰਾਬ ਅਤੇ ਭੱਠੀ ਦਾ ਸਮਾਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸ਼ਾਹਕੋਟ ਨੇ ਦੱਸਿਆ ਕਿ ਏ ਐਸ ਆਈ ਸਰਵਣ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਨੇ ਪੁਲਿਸ ਪਾਰਟੀ ਨਾਲ ਪਿੰਡ ਦਾਨੇਵਾਲ ਵਿਖੇ ਰੇਡ ਕਰਕੇ ਸਰਬਜੀਤ ਸਿੰਘ ਉਰਫ ਸੱਬੋ ਪੁੱਤਰ ਰਛਪਾਲ ਸਿੰਘ ਨੂੰ ਆਪਣੇ ਹੀ ਘਰ ਨਜਾਇਜ ਭੱਠੀ ਲਗਾਕੇ ਨਜਾਇਜ ਸ਼ਰਾਬ ਕਸੀਦ ਕਰਦੇ ਹੋਏ ਨੂੰ ਕਾਬੂ ਕੀਤਾ । ਉਸ ਪਾਸੋ ਇੱਕ ਬੋਤਲ ਸ਼ਰਾਬ, 80 ਕਿਲੋ ਲਾਹਣ ਅਤੇ ਇੱਕ ਭੱਠੀ ਸਮੇਤ ਗ੍ਰਿਫਤਾਰ ਕਰਕੇ ਐਕਸਾਈਜ ਐਕਟ ਦੇ ਤਹਿਤ ਮੁਕੱਦਮਾਂ ਦਰਜ ਕਰ ਲਿਆ।