ਸ਼ਾਹਕੋਟ ਦੇ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਦੇ ਕੰਮ। ਆਉਣ ਵਾਲੇ ਦਿਨਾਂ ‘ਚ ਵਿਕਾਸ ਨੂੰ ਹੋਰ ਤੇਜ ਕੀਤਾ ਜਾਵੇਗਾ: ਮਨੋਜ ਅਰੋੜਾ
ਸ਼ਾਹਕੋਟ ਦੇ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਦੇ ਕੰਮ।
ਆਉਣ ਵਾਲੇ ਦਿਨਾਂ ‘ਚ ਵਿਕਾਸ ਨੂੰ ਹੋਰ ਤੇਜ ਕੀਤਾ ਜਾਵੇਗਾ: ਮਨੋਜ ਅਰੋੜਾ
ਸ਼ਾਹਕੋਟ 9 ਅਕਤੂਬਰ ( ਰਣਜੀਤ ਬਹਾਦੁਰ ):- ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ, ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਵਿੱਚ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਅਰੋੜਾ ਦੀ ਦੇਖ ਰੇਖ ਹੇਠ ਸ਼ਾਹਕੋਟ ਸ਼ਹਿਰ ਅਤੇ ਵਾਰਡਾਂ ਵਿੱਚ ਸਾਫ ਸਫਾਈ ਅਤੇ ਵਿਕਾਸ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਨੋਜ ਅਰੋੜਾ ਨੇ ਦੱਸਿਆ ਕਿ ਵਿਕਾਸ ਦੇ ਤੇਜੀ ਨਾਲ ਚੱਲ ਰਹੇ ਕੰਮ ਜਿਵੇਂ ਨਵੀਆਂ ਗਲੀਆਂ, ਸੀਵਰੇਜ,ਗਲੀਆਂ ਦੀ ਰਿਪੇਅਰ ਦੇ ਕੰਮ, ਨਵੀਆਂ ਲਾਈਟਾਂ ਅਤੇ ਪੁਰਾਣੀਆਂ ਦੀ ਰਿਪੇਅਰ ਆਦਿ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਫਤਰਾਂ ਵਿੱਚ ਚੱਲ ਰਹੀ ਰਿਸ਼ਵਤਖੋਰੀ ਵੱਲ ਵੀ ਵਿਸ਼ੇਸ ਧਿਆਨ ਦਿੱਤਾ ਜਾਵੇਗਾ ਤਾਂ ਜੋ ਕਿਸੇ ਵੀ ਵੋਟਰ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾਂ ਆਵੇ ਅਤੇ ਉਹ ਬਿਨਾਂ ਝਿਜਕ ਆਪਣੇ ਕੰਮ ਕਰਵਾ ਸਕੇ।
ਇਸ ਮੌਕੇ ਉਨਾਂ ਨਾਲ ਬਲਜਿੰਦਰ ਸਿੰਘ ਖਿੰਡਾ, ਕੁਲਦੀਪ ਸਿੰਘ ਦੀਦ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ, ਸਰਕਲ ਇੰਚਾਰਜ ਨਵਨੀਤ ਸਿੰਘ ਸਹੋਤਾ, ਮਨਦੀਪ ਸਿੰਘ ਝੀਤਾ, ਸੁੱਚਾ ਗਿੱਲ ਆਦਿ ਵੀ ਹਾਜਰ ਸਨ।