Friday, June 20, 2025
LocalPunjab

ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿੱਚ ‘ਹਰਿਆਵਲ ਤੀਜ ਦਾ ਤਿਉਹਾਰ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ   ਸਕੂਲ ਵਿੱਚ ‘ਹਰਿਆਵਲ ਤੀਜ ਦਾ ਤਿਉਹਾਰ’ ਬੜੀ ਧੂਮ-ਧਾਮ ਨਾਲ  ਮਨਾਇਆ ਗਿਆ
ਨਕੋਦਰ: 12 ਅਗਸਤ ( ਅਨਿਲ ਐਰੀ / ਅਰਵਿੰਦਰ ਸਿੰਘ )- ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ‘ਹਰਿਆਵਲ ਤੀਜ ਦਾ ਤਿਉਹਾਰ’ ਬੜੀ ਖ਼ੁਸ਼ੀ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਹਰਿਆਵਲ ਤੀਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਦੇ ਮੈਂਬਰਜ਼ ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ  ਅਤੇ ਐੱਮ. ਡੀ ਸ਼ਿਵਮ ਸ਼ਰਮਾ  ਦੇ ਹਾਰਦਿਕ ਸਵਾਗਤ ਅਤੇ ਸ਼ਮ੍ਹਾ ਰੌਸ਼ਨ ਨਾਲ ਹੋਈ। ਇਸ ਮੌਕੇ ਸਕੂਲ ਵਿੱਚ ਕਿੰਡਰ ਗਾਰਡਨ ਤੋਂ ਲੈਕੇ ਸੀਨੀਅਰ ਜਮਾਤ ਤੱਕ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਸੱਭਿਆਚਰਕ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸੱਭਿਆਚਰਕ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨੇ ਗਿੱਧਾ , ਭੰਗੜਾ, ਲੋਕ ਗੀਤ, ਸਾਵਣ ਦੇ ਮਹੀਨੇ ਤੇ ਤੀਜ ਨਾਲ ਸਬੰਧਤ ਕਵਿਤਾ ਤੇ ਤੀਜ ਦੇ ਇਤਿਹਾਸਿਕ ਪਿਛੋਕੜ ਨਾਲ ਸਬੰਧਤ ਭਾਸ਼ਣ ਅਤੇ ਮਾਡਲਿੰਗ ਨੂੰ ਆਪਣੇ ਹੁਨਰ ਦੇ ਜਲਵੇ ਰਾਹੀ ਪੇਸ਼ ਕੀਤਾ। ਇਸ ਤੀਜ ਦੇ ਤਿਉਹਾਰ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ  ਨੇ ਸਮੂਹ ਸਕੂਲ ਵਿਦਿਆਰਥਣਾਂ ਅਤੇ ਅਧਿਆਪਿਕਾਂ  ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਹਰ ਇੱਕ ਦੇ ਜੀਵਨ ਵਿੱਚ ਖੁਸ਼ੀਆਂ ਲੈਕੇ ਆਏ । ਇਸ ਮੌਕੇ ਸਕੂਲ ਵਿੱਚ ਪੀਘਾਂ ਵੀ ਪਾਈਆਂ ਗਈਆਂ, ਜਿਨ੍ਹਾਂ ਨੂੰ ਝੂਟ ਕੇ ਸਕੂਲ ਵਿਦਿਆਰਥਣਾਂ ਅਤੇ ਅਧਿਆਪਿਕਾਂ ਨੇ ਖੂਬ ਅਨੰਦ ਮਾਣਿਆ ਅਤੇ ਸਕੂਲ ਵਿਦਿਆਰਥਣਾਂ ਨੇ ਇਸ ਮੌਕੇ ਅਧਿਆਪਿਕਾਂ ਦੇ ਮਹਿੰਦੀ ਲਗਾ ਕੇ ਆਪਣੇ ਅੰਦਰ ਛੁਪੇ ਹੁਨਰ ਨੂੰ ਪੇਸ਼ ਕੀਤਾ।
                             ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ , ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ , ਐੱਮ. ਡੀ ਸ਼ਿਵਮ ਸ਼ਰਮਾ  ਅਤੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਹਾਜ਼ਰ ਸਨ।