Wednesday, November 4, 2026
International

ਕੋਰੋਨਾ ਤੋਂ ਬਾਅਦ ਇਕ ਹੋਰ ਰਹੱਸਮਈ ਬਿਮਾਰੀ ਦਾ ਜੋਖਮ, ਕੈਨੇਡਾ ‘ਚ 6 ਮੌਤਾਂ, 50 ਤੋਂ ਵੱਧ ਨਵੇਂ ਕੇਸ

ਟੋਰਾਂਟੋ : ਕੈਨੇਡਾ ਦੇ ਨਿਊ ਬ੍ਰੰਸਵਿਕ ਸੂਬੇ ‘ਚ ਇਕ ਰਹੱਸਮਈ ਬਿਮਾਰੀ ਦਾ ਪ੍ਰਕੋਪ ਫੈਲ ਗਿਆ ਹੈ। ਜਿਸ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਜਨਾਂ ਲੋਕ ਦਿਮਾਗ ਦੀ ਕਿਸੇ ਅਣਜਾਣ ਬਿਮਾਰੀ ਨਾਲ ਬਿਮਾਰ ਹੋ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਸਮੇਂ 48 ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਬਹੁਤ ਸਾਰੇ ਲੋਕਾਂ ਨੇ ਅਜੀਬ ਬਿਮਾਰੀ ਦੇ ਕਾਰਨ ਭੁੱਲਣ ਤੇ ਉਲਝਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਹਨ। ਸਥਾਨਕ ਅਧਿਕਾਰੀਆਂ ਨੇ ਇਸ ਰਹੱਸਮਈ ਨਿਊਰੋਲੌਜੀਕਲ ਸਿੰਡਰੋਮ ਬਾਰੇ ਜਾਣਕਾਰੀ ਇਕੱਠੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਵਰਤਮਾਨ ‘ਚ ਇੱਥੋਂ ਤਕ ਕਿ ਡਾਕਟਰ ਵੀ ਇਸ ਬਿਮਾਰੀ ਦੇ ਕਾਰਨ ਦਾ ਪਤਾ ਨਹੀਂ ਲਗਾ ਪਾ ਰਹੇ ਹਨ। ਰਿਪੋਰਟ ਦੇ ਅਨੁਸਾਰ ਮਾਰੇ ਗਏ ਛੇ ਲੋਕਾਂ ਦੀ ਉਮਰ 18 ਤੋਂ 85 ਦੇ ਵਿਚਕਾਰ ਸੀ।