ਪੈਟਰੋਲ ਪੰਪ ਖੋਹ ਕਾਂਡ ਮਾਮਲੇ ‘ਚ ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਤਿੰਨ ਲੁਟੇਰੇ ਕਾਬੂ*
ਅਨਿਲ ਐਰੀ
ਪੈਟਰੋਲ ਪੰਪ ਖੋਹ ਕਾਂਡ ਮਾਮਲੇ ‘ਚ ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਤਿੰਨ ਲੁਟੇਰੇ ਕਾਬੂ*
ਜਲੰਧਰ, 15 ਦਸੰਬਰ :
ਐਸ.ਐਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਜਲੰਧਰ ਦਿਹਾਤੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਲਾਂਬੜਾ ਦੀ ਪੁਲਿਸ ਨੇ ਇੱਕ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਹੈ।
ਐਸ.ਪੀ. (ਤਫ਼ਤੀਸ਼) ਸਰਬਜੀਤ ਰਾਏ ਅਤੇ ਡੀ.ਐਸ.ਪੀ.ਕਰਤਾਰਪੁਰ
ਨਰਿੰਦਰ ਦੀ ਅਗਵਾਈ ਹੇਠ ਐਸ.ਆਈ. ਗੁਰਮੀਤ ਰਾਮ ਮੁੱਖ ਅਫ਼ਸਰ ਥਾਣਾ ਲਾਂਬੜਾ ਸਮੇਤ ਪੁਲਿਸ ਟੀਮ ਵੱਲੋਂ ਅਸਲੇ ਦੀ ਨੋਕ ’ਤੇ ਪੈਟਰੋਲ ਪੰਪ ’ਤੇ ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਕਰਤਾਰਪੁਰ
ਨਰਿੰਦਰ ਨੇ ਦੱਸਿਆ ਕਿ ਮਿਤੀ 8 ਦਸੰਬਰ 2025 ਨੂੰ ਪਿੰਡ ਧਾਲੀਵਾਲ ਕਾਦੀਆ ਸਥਿਤ ਰਾਜ ਐਂਡ ਵਿੱਜ ਪੈਟਰੋਲ ਪੰਪ ’ਤੇ ਕੁਝ ਨਾ-ਮਲੂਮ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਨਗਦ ਰਕਮ ਖੋਹ ਲਈ ਗਈ ਸੀ। ਇਸ ਸਬੰਧੀ ਥਾਣਾ ਲਾਂਬੜਾ ਵਿਖੇ ਮੁਕੱਦਮਾ ਨੰਬਰ 159 ਮਿਤੀ 09.12.2025 ਅਧੀਨ ਧਾਰਾ 311, 61(2) BNS ਅਤੇ 25 ਆਰਮਜ਼ ਐਕਟ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।
ਉਕਤ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਏ ਐਸ ਆਈ ਬਲਜਿੰਦਰ ਸਿੰਘ ਵੱਲੋਂ ਖੁਫ਼ੀਆ ਸੂਚਨਾ ਦੇ ਅਧਾਰ ’ਤੇ ਮਿਤੀ 13.12.2025 ਨੂੰ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਹਿਚਾਣ ਸ਼ੰਮੀ ਹੰਸ ਉਰਫ ਤੋਰੀ ਪੁੱਤਰ ਰਣਜੀਤ ਹੰਸ, ਵਾਸੀ ਪਿੰਡ ਗਾਖਲਾ, ਬਬਰੀਕ ਉਰਫ ਬੇਬੀ ਪੁੱਤਰ ਜੋਗਿੰਦਰਪਾਲ, ਵਾਸੀ ਪਿੰਡ ਗਾਖਲਾ, ਪੰਕਜ ਕੁਮਾਰ ਉਰਫ ਪੰਕੂ ਪੁੱਤਰ ਜੀਤ ਲਾਲ, ਵਾਸੀ ਪਿੰਡ ਸਫੀਪੁਰ ਵਜੋਂ ਹੋਈ ਹੈ।
ਦੋਸ਼ੀਆਂ ਦੀ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਕੋਲੋਂ 10,500/- ਰੁਪਏ ਭਾਰਤੀ ਕਰੰਸੀ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੋਰ ਪੁੱਛਗਿੱਛ ਜਾਰੀ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਹੋਰ ਕਿਸੇ ਅਪਰਾਧਿਕ ਵਾਰਦਾਤ ਵਿੱਚ ਸ਼ਾਮਲ ਤਾਂ ਨਹੀਂ ਰਹੇ।
ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ।
