ਇਕ ਕਰੋੜ ਦੀ ਫਿਰੌਤੀ ਮੰਗਣ ਵਾਲਾ ਕਾਬੂ , ਦੂਸਰਾ ਸਾਥੀ ਦੋਸ਼ੀ ਕੈਨੇਡਾ ਵਿਖੇ
ਨਕੋਦਰ ਪੋਸਟ ਬਿਊਰੋ
ਇਕ ਕਰੋੜ ਦੀ ਫਿਰੌਤੀ ਮੰਗਣ ਵਾਲਾ ਕਾਬੂ , ਦੂਸਰਾ ਸਾਥੀ ਦੋਸ਼ੀ ਕੈਨੇਡਾ ਵਿਖੇ
ਨਕੋਦਰ 28 ਅਕਤੂਬਰ
ਥਾਣਾ ਸਦਰ ਨਕੋਦਰ ਪੁਲਿਸ ਨੇ ਇਕ ਕਰੋੜ ਦੀ ਮੰਗਣ ਦੇ ਦੋਸ਼ਾਂ ਹੇਠ ਇਕ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਦਾ ਦੂਸਰਾ ਸਾਥੀ ਕੈਨੇਡਾ ਵਿਖੇ ਰਹਿੰਦਾ ਹੈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ, ਡੀ ਐਸ ਪੀ ਨਕੋਦਰ ਅਤੇ ਥਾਣਾ ਸਦਰ ਮੁਖੀ ਦਿਲਬਾਗ਼ ਸਿੰਘ ਨੇ ਦੱਸਿਆ ਕਿ ਗਿਰਫ਼ਤਾਰ ਕੀਤੇ ਦੋਸ਼ੀ ਦੀ ਪਛਾਣ ਸੁਖਦੀਪ ਸਿੰਘ ਉਰਫ ਸੁੱਖ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੰਡਾਲ ਦੋਨਾ ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ
ਉਨਾਂ ਦੱਸਿਆ ਕਿ 20 ਅਕਤੂਬਰ ਨੂੰ ਕਿਸੇ ਨਾ-ਮਾਲੂਮ ਵਿਅਕਤੀ ਵਲੋਂ ਥਾਣਾ ਸਦਰ ਨਕੋਦਰ ਦੇ ਏਰੀਏ ਅਧੀਨ ਇੱਕ ਵਿਅਕਤੀ ਪਾਸੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਗੋਲੀਆ ਮਾਰਨ ਦੀਆਂ ਧਮਕੀਆ ਦਿੱਤੀਆ ਗਈਆ ਸਨ। ਜਿਸ ਤੇ ਨਾ-ਮਾਲੂਮ ਵਿਅਕਤੀ ਖਿਲਾਫ ਮੁਕੱਦਮਾ 20 ਅਕਤੂਬਰ ਨੂੰ ਥਾਣਾ ਸਦਰ ਵਿਖੇ ਦਰਜ ਕੀਤਾ ਗਿਆ ਸੀ ਜਿਸ ਤੇ ਸਪੈਸ਼ਲ ਟੀਮ ਬਣਾ ਕੇ ਟੈੱਕਨੀਕਲ ਤਰੀਕੇ ਨਾਲ ਉਪਰੋਕਤ ਮੁਕੱਦਮਾ ਨੂੰ ਟਰੇਸ ਕਰਕੇ ਏ ਐਸ ਆਈ ਜਗਤਾਰ ਸਿੰਘ ਨੇ ਦੋਸ਼ੀ ਸੁਖਦੀਪ ਸਿੰਘ ਉਰਫ ਸੁੱਖ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੰਡਾਲ ਦੋਨਾ ਥਾਣਾ ਸਦਰ ਕਪੂਰਥਲਾ ਨੂੰ 26 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਇਸ ਦੇ ਦੂਸਰੇ ਸਾਥੀ ਜਿਸਦੀ ਪਛਾਣ ਮਨਵੀਰ ਸਿੰਘ ਪੱਡਾ ਪੁੱਤਰ ਕਰਮਜੀਤ ਸਿੰਘ ਵਾਸੀ ਭਿਖਾਰੀਵਾਲ ਬਟਾਲਾ ਜਿਲ੍ਹਾ ਗੁਰਦਾਸਪੁਰ ਇਸ ਵਕਤ ਵਿਦੇਸ਼ ਕੈਨੇਡਾ ਰਹਿ ਰਿਹਾ ਹੈ।
ਉਨਾਂ ਕਿਹਾ ਕਿ ਦੋਸ਼ੀ ਸੁਖਦੀਪ ਸਿੰਘ ਉਰਫ ਸੁੱਖ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਫੋਟੋ ਜਾਣਕਾਰੀ ਦਿੰਦੇ ਡੀ ਐਸ ਪੀ ਨਕੋਦਰ ਸੁਖਪਾਲ ਸਿੰਘ, ਥਾਣਾ ਸਦਰ ਮੁਖੀ ਦਿਲਬਾਗ਼ ਸਿੰਘ, ਥਾਣਾ ਸਿਟੀ ਮੁਖੀ ਹਰਮਿੰਦਰ ਸਿੰਘ ਅਤੇ ਕਾਬੂ ਦੋਸ਼ੀ
