Thursday, June 19, 2025
LocalPunjab

ਡੀ.ਏ.ਵੀ. ਕਾਲਜ ਵਿਖੇ 7 ਰੋਜ਼ਾ ਐੱਨ.ਐੱਸ.ਐੱਸ. ਵਿਸ਼ੇਸ਼ ਕੈਂਪ ਦੀ ਸਫਲਤਾਪੂਰਵਕ ਸਮਾਪਤੀ ਕੌਮੀ ਸੇਵਾ ਯੋਜਨਾ ਦਾ ਸਮਾਜ ਦੇ ਵਿਕਾਸ ਵਿਚ ਉੱਚ ਸਥਾਨ- ਵਿਧਾਇਕ ਮਾਨ

ਡੀ.ਏ.ਵੀ. ਕਾਲਜ ਵਿਖੇ 7 ਰੋਜ਼ਾ ਐੱਨ.ਐੱਸ.ਐੱਸ. ਵਿਸ਼ੇਸ਼ ਕੈਂਪ  ਦੀ ਸਫਲਤਾਪੂਰਵਕ ਸਮਾਪਤੀ
ਕੌਮੀ ਸੇਵਾ ਯੋਜਨਾ ਦਾ ਸਮਾਜ ਦੇ ਵਿਕਾਸ ਵਿਚ ਉੱਚ ਸਥਾਨ- ਵਿਧਾਇਕ ਮਾਨ
ਨਕੋਦਰ 2 ਦਿਸੰਬਰ (ਅਨਿਲ ਐਰੀ/ ਅਰਵਿੰਦਰ ਸਿੰਘ ) ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਦੇ ਐੱਨ.ਐੱਸ.ਐੱਸ. ਯੂਨਿਟਾਂ ਵੱਲੋਂ 7 ਰੋਜ਼ਾ ਵਿਸ਼ੇਸ਼ ਕੈਂਪ ਪਿੰਡ ਸ਼ਰਕਪੁਰ ਵਿਖੇ 27 ਦਸੰਬਰ, 2023 ਤੋਂ 2 ਜਨਵਰੀ, 2024 ਤੱਕ ਲਗਾਇਆ ਗਿਆ, ਜਿਸ ਵਿਚ ਐਨ.ਐਸ.ਐਸ. ਵਲੰਟੀਅਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਕਨੂੰ ਸ਼ਰਮਾ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਸਵਿਤਾ ਖਿੰਦਰੀ ਅੰਬੈਸਡਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਵਿਧਾਇਕ ਮਾਨ ਨੇ 7 ਰੋਜਾ ਐਨ.ਐਸ.ਐਸ. ਕੈਂਪ ਵਿਚ ਵਲੰਟੀਅਰਾਂ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਮਾਜ ਸੇਵਾ ਲਈ ਹੋਰ ਵੱਧ-ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਕਾਲਜ ਦੇ ਉੱਜਵਲ ਭਵਿੱਖ ਦੀ ਆਸ ਵੀ ਜਾਹਿਰ ਕੀਤੀ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਮਹਿਮਾਨਾਂ ਦਾ ਕਾਲਜ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਇਸ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ’ਚ ਵਿਦਿਆਰਥੀਆਂ ਨੇ ਕਈ ਨਵੀਂਆਂ ਪੈੜਾਂ ਪਾਈਆਂ ਹਨ। ਨਵੇਂ ਕੈਂਪਰਾਂ ਨੇ ਬਹੁਤ ਕੁੱਝ ਨਵਾਂ ਸਿੱਖਿਆ ਹੈਂ । ਕੈਂਪ ’ਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਹਰ ਪ੍ਰੋਜੈਕਟ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਕਮਲਜੀਤ ਸਿੰਘ ਨੇ ਕੈਂਪ ਦੀ ਪੂਰੀ ਰਿਪੋਰਟ ਪੜ੍ਹੀ ਅਤੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ’ਚ ਵਲੰਟੀਅਰਾਂ ਨੇ ਪਿੰਡ ਸ਼ਰਕਪੁਰ ਵਿਖੇ ‘ਮੈਡੀਕਲ ਕੈੰਪ ‘ਰੁੱਖ ਲਗਾਓ ਮੁਹਿੰਮ’, ‘ਕੂੜਾ ਸੰਭਾਲ ਪ੍ਰਬੰਧਨ’, ‘ਹਰਿਆ-ਭਰਿਆ ਵਾਤਾਵਰਣ’, ‘ਕੈਂਪਸ ਬਿਊਟੀਫਿਕੇਸ਼ਨ’ ਪਿੰਡ ਦਾ ਸਿਖਿਆ ਸਰਵੇ ਅਤੇ ਰੋਜਾਨਾ ਬੌਧਿਕ ਸੈਸ਼ਨ ਆਦਿ ਪ੍ਰੋਜੈਕਟ ਮੁਕੰਮਲ ਕੀਤੇ। ਮੈਡੀਕਲ ਕੈਂਪ ਲਾਇਨਜ਼ ਕਲੱਬ ਗਰੇਟਰ ਨਕੋਦਰ ਦੇ ਸਹਿਯੋਗ ਨਾਲ ਕੀਤਾ ਗਿਆ|ਇਸ ਦੇ ਨਾਲ ਹੀ ਬੌਧਿਕ ਸੈਸ਼ਨ ਦੌਰਾਨ ਉਨਾਂ ਨੂੰ ਕਾਨੂੰਨੀ ਸਲਾਹ, ਸਿਹਤ, ਨੈਤਿਕ ਸਿੱਖਿਆ ਅਤੇ ਸਫਾਈ ਸੰਬੰਧੀ ਗਿਆਨ ਵੀ ਦਿੱਤਾ ਗਿਆ। ਕੈਂਪ ਬਾਰੇ ਤਜ਼ਰਬੇ ਗਗਨਦੀਪ ਅਤੇ ਇਸ਼ੂ ਨੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕੈਂਪ ਵਿਚ ਬਹੁਤ ਕੁੱਝ ਨਵਾਂ ਸਿੱਖਿਆ ਹੈਂ ਅਤੇ ਵਲੰਟੀਅਰਾ ਨੇ ਕੈਂਪ ਦਾ ਪੂਰਾ ਅਨੰਦ ਮਾਣਿਆ |ਇਸ ਮੌਕੇ ਬੈਸਟ ਕੈਂਪਰ ਦਾ ਇਨਾਮ ਮਨਵਿੰਦਰ ਕੌਰ ਅਤੇ ਬਲਰਾਜ ਦੀ ਵਧੀਆ ਕਾਰਗੁਜ਼ਾਰੀ ਕਰਕੇ ਦਿੱਤਾ ਗਿਆ। ਇਸ ਤੋਂ ਇਲਾਵਾ ਡਾਇਰੀ ਲਿਖਣ, ਅਨੁਸ਼ਾਸਨ, ਪ੍ਰਾਜੈਕਟ ਵਰਕ ਅਤੇ ਹੋਰ ਪ੍ਰੋਜੈਕਟਾਂ ਵਿਚ ਵਾਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਭੇਂਟ ਕੀਤੇ,  ਜਿਸ ਵਿਚ ਲਾਇਨਜ਼ ਕਲੱਬ ਨਕੋਦਰ ਦਾ ਵਿਸ਼ੇਸ ਯੋਗਦਾਨ ਰਿਹਾ । ਅਖੀਰ ‘ਚ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਸੀਮਾ ਕੌਸ਼ਲ ਨੇ ਕੈਂਪ ਦੀ ਸਫ਼ਲਤਾ ‘ਤੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਐੱਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਸ਼ਬਦ, ਭਜਨ, ਭੰਗੜਾ-ਗਿੱਧਾ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਰੋਹ ਦੇ ਮੰਚ ਦਾ ਸੰਚਾਲਨ ਵਲੰਟੀਅਰ ਮਨਵਿੰਦਰ ਅਤੇ ਜਸਪ੍ਰੀਤ ਨੇ ਕੀਤਾ। ਇਸ ਮੌਕੇ ਪ੍ਰਮੋਦ ਭਾਰਦਵਾਜ, ਐਡਵੋਕੇਟ ਕੇ.ਕੇ. ਖੱਟਰ, ਲਾਇਨਜ਼ ਹੇਮੰਤ ਸ਼ਰਮਾ ਕੌਂਸਲਰ, ਆਰ.ਕੇ. ਸੋਹਲ, ਰਾਜਾ ਤੀਰਥ ਪਾਲ ਕੰਡਾ, ਓ.ਡੀ. ਸ਼ਾਰਧਾ, ਪ੍ਰੋ. ਵਿਨੈ ਕੁਮਾਰ, ਪ੍ਰਿੰਸੀਪਲ ਜੋਤੀ ਗੌਤਮ ਆਦਿ ਸਮੇਤ ਹੋਰ ਕਈ ਪਤਵੰਤਿਆਂ ਤੋਂ ਇਲਾਵਾ ਪ੍ਰੋ. ਰਮਾ,  ਪ੍ਰੋ. ਮੋਨਿਕਾ, ਪ੍ਰੋ.  ਰੇਨੂੰ,  ਪ੍ਰੋ. ਅਜੈ ਕੁਮਾਰ ਲਿੱਤਰਾਂ, ਪ੍ਰੋ. ਰੋਜ਼ੀ, ਪ੍ਰੋ. (ਡਾ.) ਜਸਕਰਨ ਸਿੰਘ, ਪ੍ਰੋ. ਕੁਲਪ੍ਰੀਤ ਸਿੰਘ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਮਨੀਸ਼ਾ, ਪ੍ਰੋ. ਰਿਚਾ ਟੰਡਨ, ਮੈਡਮ ਨੀਤੂ ਅਤੇ ਕਾਲਜ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।