Wednesday, November 4, 2026
LocalPunjab

ਜਸਪਾਲ ਸਿੰਘ ਮਿਗਲਾਨੀ ਨੂੰ ਅਰੋੜਾ ਮਹਾਂ ਸਭਾ ਸ਼ਾਹਕੋਟ ਦਾ ਜਨਰਲ ਸਕੱਤਰ ਕੀਤਾ ਨਿਯੁੱਕਤ।

ਜਸਪਾਲ ਸਿੰਘ ਮਿਗਲਾਨੀ ਨੂੰ ਅਰੋੜਾ ਮਹਾਂ ਸਭਾ ਸ਼ਾਹਕੋਟ ਦਾ ਜਨਰਲ ਸਕੱਤਰ ਕੀਤਾ ਨਿਯੁੱਕਤ।

ਸ਼ਾਹਕੋਟ 27 ਦਸੰਬਰ ( ਰਣਜੀਤ ਬਹਾਦੁਰ ):-  ਸ਼ਾਹਕੋਟ ਵਿਖੇ ਅਰੋੜਾ ਮਹਾਂ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਅਰੋੜਾ ਮਹਾਂ ਸਭਾ ਜਲੰਧਰ ਦੇ ਜਿਲਾ ਪ੍ਰਧਾਨ ਰਿਸ਼ੀ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ,ਜਿਸ ਵਿੱਚ ਉੱਘੇ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਇੰਡਸਟਰੀ ਵਿੰਗ ਜਿਲਾ ਜਲੰਧਰ ਦੇ ਜਨਰਲ ਸਕੱਤਰ ਜਸਪਾਲ ਸਿੰਘ ਮਿਗਲਾਨੀ ਨੂੰ ਅਰੋੜਾ ਮਹਾਂ ਸਭਾ ਸ਼ਾਹਕੋਟ ਦਾ ਵੀ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ। ਨਿਯੁੱਕਤ ਕਰਨ ਮੌਕੇ ਅਰੋੜਾ ਮਹਾਂ ਸਭਾ ਸ਼ਾਹਕੋਟ  ਦੇ ਪ੍ਰਧਾਨ ਪ੍ਰਵੀਨ ਗਰੋਵਰ, ਜਿਲਾ ਪ੍ਰਧਾਨ ਰਿਸ਼ੀ ਅਰੋੜਾ, ਜਿਲਾ ਸੈਕਟਰੀ ਐਡਵੋਕੇਟ ਰੋਹਿਤ ਗੰਭੀਰ ਅਤੇ ਕਰਨਲ ਰਾਮ ਲਾਲ ਅਰੋੜਾ ਚੇਅਰਮੈਨ ਅਨੁਸ਼ਾਸਨ ਕਮੇਟੀ ਪੰਜਾਬ ਤੋ ਇਲਾਵਾ ਸ਼ਾਹਕੋਟ ਮਹਾਂ ਸਭਾ ਦੇ ਸਾਰੇ ਅਹੁੱਦੇਦਾਰ ਅਤੇ ਕਮੇਟੀ ਮੈਬਰ ਮੌਜੂਦ ਸਨ।।