ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸ਼ਹੀਦਾ ਨੂੰ ਸਮਰਪਿਤ ਕੀਤਾ ਗਿਆ ਪਾਠ
ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸ਼ਹੀਦਾ ਨੂੰ ਸਮਰਪਿਤ ਕੀਤਾ ਗਿਆ ਪਾਠ
ਸ਼ਾਹਕੋਟ/ਮਲਸੀਆ 22 ਦਸੰਬਰ ( ਰਣਜੀਤ ਬਹਾਦੁਰ )-ਸਥਾਨਿਕ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾ,ਡਾਇਰੈਕਟਰ ਮਨਜੀਤ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਆਸ਼ੂ ਜੈਨ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆ ਵੱਲੋ ਸ਼ਹੀਦਾ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਮਨਜੀਤ ਸਿੰਘ ਨੇ ਚਾਰੇ ਸ਼ਾਹਿਬਜਾਦਿਆ ,ਮਾਤਾ ਗੁਜਰ ਕੌਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਕ ਦੱਸਿਆ। ਉਨ੍ਹਾਂ ਦੱਸਿਆ ਕਿ ਪੋਹ ਦੇ ਮਹੀਨੇ ਵਿਚ ਕਿਸ ਤਰ੍ਹਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਅਤੇ ਇਕ ਹਫਤੇ ਦੇ ਅੰਦਰ ਅੰਦਰ ਪੂਰਾ ਪਰਿਵਾਰ ਸਿੱਖ ਕੌਮ ਦਾ ਖਾਤਰ ਨਿਸ਼ਾਵਰ ਕਰ ਦਿੱਤਾ ਸੀ। ਇਸ ਲਈ ਸਾਨੂੰ ਸਭ ਨੂੰ ਇਸ ਮਹੀਨੇ ਵਿਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀ ਕਰਨਾ ਚਾਹੀਦਾ। ਪ੍ਰਧਾਨ ਤਰਲੋਕ ਸਿੰਘ ਰੂਪਰਾ ਨੇ ਕਿਹਾ ਕਿ ਸਾਨੂੰ ਆਪਣੇ ਪੰਥ ਦੇ ਮਹਾਨ ਸ਼ਹੀਦਾ ,ਜੋਧਿਆ ਦੇ ਇਤਹਾਸ ਤੋ ਜਾਣੂ ਹੋਣਾ ਚਾਹੀਦਾ ਹੈ। ਤਾ ਜੋ ਸਾਡੇ ਬੱਚੇ ਆਪਣੇ ਵਿਰਸੇ ਨੂੰ ਯਾਦ ਰੱਖ ਸਕਣ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾ, ਸੀਨੀਅਰ ਵਾਈਸ ਪ੍ਰਧਾਨ ਨਿਰਮਲ ਸਿੰਘ ਸੌਖੀ, ਅਮਰੀਕ ਸਿੰਘ ਬਾਂਸਲ ਸਕੱਤਰ, ਖਜ਼ਾਨਚੀ ਹਰਭਜਨ ਸਿੰਘ ਰੂਪਰਾ, ਕੁਲਦੀਪ ਸਿੰਘ ਮਠਾੜੂ, ਸੁਰਜੀਤ ਸਿੰਘ ਸਹੋਤਾ, ਪੀ ਟੀ ਏ ਪ੍ਰਧਾਨ ਗੁਰਮੀਤ ਸਿੰਘ ਵਸੀਰ,ਵਾਈਸ ਪ੍ਰਧਾਨ ਸੁਰਿੰਦਰ ਸਿੰਘ ਪਦਮ, ਪਿ੍ਰੰਸੀਪਲ ਸ੍ਰੀਮਤੀ ਆਸ਼ੂ ਜੈਨ, ਡਾਇਰੈਕਟਰ ਮਨਜੀਤ ਸਿੰਘ, ਵਾਈਸ ਪ੍ਰਿੰਸੀਪਲ ਨਿਸ਼ਾ ਡਾਬਰਾ, ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਪਨੇਸਰ, ਤੇਜ ਮੋਹਣ ਸਿੰਘ ਖਾਲਸਾ,ਨੀਲਮ ਸਿੰਗਲਾ, ਹਰਲੀਨ ਕੌਰ , ਮੈਡਮ ਨੀਲਮ ਸ਼ਰਮਾ,ਰਜਨੀ ਸੇਠੀ ਤੋ ਇਲਾਵਾ ਸਮੂਹ ਸਟਾਫ ਹਾਜਰ ਸੀ।