Thursday, June 19, 2025
CrimeLocalPunjab

ਦਿਨ ਦਿਹਾੜੇ ਇੱਕ ਦੁਕਾਨ ਵਿੱਚੋ ਕਾਫੀ ਦੀਆਂ ਮਸ਼ੀਨਾਂ,ਜੂਸਰ,ਸਿਲਵਰ ਦੇ ਪਤੀਲੇ,2 ਡਰੱਮੀਆ ਅਤੇ ਹੋਰ ਸਮਾਨ ਚੋਰੀ ਕਰਦੀਆਂ ਬੀਬੀਆਂ ਲੋਕਾਂ ਨੇ ਫੜਕੇ ਕੀਤੀਆਂ ਪੁਲਿਸ ਹਵਾਲੇ। 15 ਤੋ 20 ਬੀਬੀਆਂ ਦਾ ਜੱਥਾ ਚੋਰੀ ਦੀ ਵਾਰਦਾਤ ਵਿੱਚ ਸ਼ਾਮਲ, 2 ਬੀਬੀਆਂ ਆਈਆਂ ਲੋਕਾਂ ਦੇ ਹੱਥ।

ਦਿਨ ਦਿਹਾੜੇ ਇੱਕ ਦੁਕਾਨ ਵਿੱਚੋ ਕਾਫੀ ਦੀਆਂ ਮਸ਼ੀਨਾਂ,ਜੂਸਰ,ਸਿਲਵਰ ਦੇ ਪਤੀਲੇ,2 ਡਰੱਮੀਆ ਅਤੇ ਹੋਰ ਸਮਾਨ ਚੋਰੀ ਕਰਦੀਆਂ ਬੀਬੀਆਂ ਲੋਕਾਂ ਨੇ ਫੜਕੇ ਕੀਤੀਆਂ ਪੁਲਿਸ ਹਵਾਲੇ।

15 ਤੋ 20 ਬੀਬੀਆਂ ਦਾ ਜੱਥਾ ਚੋਰੀ ਦੀ ਵਾਰਦਾਤ ਵਿੱਚ ਸ਼ਾਮਲ,

2 ਬੀਬੀਆਂ ਆਈਆਂ ਲੋਕਾਂ ਦੇ ਹੱਥ।

ਸ਼ਾਹਕੋਟ 18 ਦਸੰਬਰ ( ਰਣਜੀਤ ਬਹਾਦੁਰ ) :- ਅੱਜ ਕੱਲ ਸ਼ਾਹਕੋਟ ਚੋਰਾਂ ਦੇ ਮੇਨ ਟਾਰਗਿੱਟ ਤੇ ਹੈ।ਪਹਿਲਾਂ ਤਾਂ ਬੀਤੀ ਰਾਤ ਸ਼ਾਹਕੋਟ ਦੇ ਸੇਵਾ ਕੇਂਦਰ ਵਿੱਚ ਚੋਰਾਂ ਨੇ ਚੰਗਾ ਹੱਥ ਸਾਫ ਕੀਤਾ ਅਤੇ ਇਹ ਗੱਲ ਅਜੇ ਚਰਚਾ ਵਿੱਚ ਹੀ ਸੀ ਕਿ ਸ਼ਾਹਕੋਟ ਦੇ ਢੰਡੋਵਾਲ ਰੋਡ ਤੇ ਹਲਵਾਈ ਦੇ ਬਣੇ ਇੱਕ ਸਟੋਰ ਨੂੰ ਚਿੱਟੇ ਦਿਨ ਬੀਬੀਆਂ ਦੇ ਇੱਕ ਵੱਢੇ ਗਰੋਹ ਵੱਲੋ ਆਪਣਾਂ ਨਿਸ਼ਾਨਾਂ ਬਣਾ ਲਿਆ ਗਿਆ।

ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਸਾਹਿਲ ਵਡੈਹਰਾ ਪੁੱਤਰ ਰਮੇਸ਼ ਕੁਮਾਰ ਵਡੈਹਰਾ ਵਾਸੀ ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਜੋ ਕਿ ਹਲਵਾਈ ਦੇ ਨਾਲ ਨਾਲ ਕੈਟਰਿੰਗ ਦਾ ਕੰਮ ਕਰਦੇ ਹਨ, ਨੇ ਢੰਡੋਵਾਲ ਰੋਡ ਤੇ ਸਮਾਨ ਰੱਖਣ ਲਈ ਦੁਕਾਨ ਵਿੱਚ ਆਪਣਾਂ ਇੱਕ ਸਟੋਰ ਬਣਾਇਆ ਹੋਇਆ ਹੈ।ਅੱਜ ਚਿੱਟੇ ਦਿਨ 15-20 ਬੀਬੀਆਂ ਉਸ ਸਟੋਰ ਦੇ ਅੱਗੇ ਆ ਕੇ ਬੈਠ ਗਈਆਂ ਅਤੇ ਕੁੱਝ ਨੇ ਹੌਲੀ ਹੌਲੀ ਸਟੋਰ ਦੇ ਸ਼ਟਰ ਦੇ ਜਿੰਦਰੇ ਭੰਨ ਲਏ ਅਤੇ ਉਸ ਵਿੱਚੋ ਸਮਾਨ ਖਿਸਕਾਉਣਾਂ ਸ਼ੁਰੂ ਕਰ ਦਿੱਤਾ।ਬੀਬੀਆਂ ਨੇ ਸਟੋਰ ਵਿੱਚੋ 3 ਕੌਫੀ ਦੀਆਂ ਮਸ਼ੀਨਾਂ,ਜੂਸ ਦੀਆਂ ਮਸ਼ੀਨਾਂ,2 ਸਿਲਵਰ ਦੇ ਪਤੀਲੇ, ਡਰੱਮੀਆਂ ਅਤੇ ਹੋਰ ਸਮਾਨ ਕੱਢਕੇ ਖੁਰਦ ਬੁਰਦ ਕਰ ਦਿੱਤਾ। ਆਸ ਪਾਸ ਦੇ ਲੋਕਾਂ ਨੂੰ ਉਨਾਂ ਤੇ ਸ਼ੱਕ ਹੋ ਗਈ ਅਤੇ ਉਨਾਂ ਨੇ ਸਟੋਰ ਦੇ ਮਾਲਕ ਨੂੰ ਇਸ ਬਾਰੇ ਸੂਚਿਤ ਕੀਤਾ।ਇਹ ਭਿਣਕ ਲੱਗਦਿਆ ਹੀ ਬੀਬੀਆਂ ਵੀ ਰਫੂਚੱਕਰ ਹੋ ਗਈਆਂ ਪਰ ਮਾਲਕ ਦੇ ਆਉਣ ਤੇ ਸਾਰੀ ਗੱਲ ਸਾਫ ਹੋ ਗਈ ਕਿ ਸਟੋਰ ਵਿੱਚ ਚੋਰੀ ਕੀਤੀ ਗਈ ਹੈ।।ਲੋਕਾਂ ਨੇ ਦੌੜ ਭੱਜ ਕਰਕੇ ਦੋ ਬੀਬੀਆਂ ਨੂੰ ਕਾਬੂ ਕਰ ਲਿਆ ਜਿਸ ਨਾਲ ਕੁੱਝ ਸਮਾਨ ਤਾਂ ਬਰਾਮਦ ਹੋ ਗਿਆ ਅਤੇ ਕੁੱਝ ਸਮਾਨ ਨਹੀ ਮਿਲਿਆ।ਉਨਾਂ ਬੀਬੀਆਂ ਨੇ ਕਬੂਲ ਕੀਤਾ ਕਿ ਸਾਡਾ ਇੱਕ ਗਰੋਹ ਹੈ ਜੋ ਜਗਰਾਵਾਂ ਤੋ ਇਥੇ ਆਇਆ ਹੋਇਆ ਹੈ।ਲੋਕਾਂ ਨੇ ਫੜੀਆਂ ਚੋਰ ਬੀਬੀਆਂ ਨੂੰ ਸ਼ਾਹਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਅੱਗੋਂ ਹੁਣ ਪੁਲਿਸ ਕੀ ਕਰਦੀ ਹੈ।ਰੱਬ ਜਾਣੇ ?