Friday, June 20, 2025
LocalPunjab

ਨਿਊਜ਼ ਕਲਿੱਕ ਦੇ ਦਰਜ ਮੁੱਕਦਮੇ ਦੀਆਂ ਬੀ.ਕੇ.ਯੂ ਉਗਰਾਹਾਂ ਨੇ ਕਾਪੀਆਂ ਸਾਡ਼੍ਹੀਆਂ

ਨਿਊਜ਼ ਕਲਿੱਕ ਦੇ ਦਰਜ ਮੁੱਕਦਮੇ ਦੀਆਂ ਬੀ.ਕੇ.ਯੂ ਉਗਰਾਹਾਂ ਨੇ ਕਾਪੀਆਂ ਸਾਡ਼੍ਹੀਆਂ

ਸ਼ਾਹਕੋਟ / ਮਲਸੀਆਂ ,6 ਨਵੰਬਰ( ਰਣਜੀਤ ਬਹਾਦੁਰ ):- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਕਮੇਟੀ ਸ਼ਾਹਕੋਟ ਅਤੇ ਨਕੋਦਰ ਨੇ ਤਹਿਸੀਲ ਕੰਪਲੈਕਸ ਸ਼ਾਹਕੋਟ ਅਤੇ ਨਕੋਦਰ ਵਿਚ ਰੋਸ਼ ਰੈਲੀਆਂ ਕਰਕੇ ਨਿਭਜ਼ ਕਲਿੱਕ ਦੇ ਪੱਤਰਕਾਰਾਂ ਉੱਪਰ ਦਰਜ ਕੀਤੇ ਝੂਠੇ ਮੁਕੱਦਮੇ ਦੀਆਂ ਕਾਪੀਆਂ ਸਾਡ਼੍ਹੀਆਂ ਗਈਆਂ। ਨਕੋਦਰ ਵਿਖੇ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਅਤੇ ਸ਼ਾਹਕੋਟ ਵਿਚ ਜ਼ਿਲ੍ਹਾ ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਲੋਕ ਹੱਕਾਂ ਲਈ ਅਵਾਜ ਬੁਲੰਦ ਕਰਨ ਵਾਲੇ ਹਰ ਸਮਾਜਿਕ ਕਾਰਕੁੰਨਾਂ ਤੇ ਪੱਤਰਕਾਰਾਂ ਨੂੰ ਜ਼ੇਲ੍ਹਾ ਅੰਦਰ ਬੰਦ ਕਰਕੇ ਆਪਣੇ ਤਾਨਾਸ਼ਾਹੀ ਵਾਲੇ ਏਜੰਡੇ ਨੂੰ ਲਾਗੂ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਅੰਦੋਲਨ ਕਹਿਕੇ ਅੰਦੋਲਨ ਦੀ ਸਹਾਇਤਾ ਕਰਨ ਵਾਲੇ ਭਾਰਤੀਆਂ ਤੇ ਵਿਦੇਸ਼ੀਆਂ ਉੱਪਰ ਕਈ ਪ੍ਰਕਾਰ ਦੀਆਂ ਗੈਰ ਜਰੂਰੀ ਪਾਬੰਦੀਆਂ ਮਡ਼ਕੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਿਊਜ਼ ਕਲਿੱਕ ਦੇ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਦਿੱਲੀ ਅੰਦੋਲਨ ਦੌਰਾਨ ਕਿਸਾਨ ਆਗੂਆਂ ਨਾਲ ਕੀਤੇ ਸਮਝੌਤੇ ਨੂੰ ਅਮਲ ਵਿਚ ਲਾਗੂ ਕੀਤਾ ਜਾਵੇ। ਹੋਰਨਾਂ ਤੋਂ ਇਲਾਵਾ ਸੁਖਪਾਲ ਸਿੰਘ ਰਾਈਵਾਲ,ਹਰਨੇਕ ਸਿੰਘ ਮਾਲਡ਼ੀ,ਬਲਕਾਰ ਸਿੰਘ ਫਾਜਿਲਵਾਲ,ਜਸਪਾਲ ਸਿੰਘ ਸੰਢਾਂਵਾਲ,ਤਰਸੇਮ ਸਿੰਘ ਨੂਰਪੁਰ,ਗੁਰਜੀਤ ਸਿੰਘ ਮਹੂੰਵਾਲ ਅਤੇ ਸਨੀ ਮਾਲਡ਼ੀ ਨੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ।