ਸ਼ਾਹਕੋਟ ਦੇ ਪਿੰਡ ਮੀਏਂਵਾਲ ਮੌਲਵੀਆਂ ਵਿੱਚ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋ ਘਰ ਵਿੱਚ ਦਾਖਲ ਹੋ ਕੇ ਨੌਜਵਾਨ ਦਾ ਕਤਲ। ਪੁਲਿਸ ਨੇ ਡੌਗ ਸਕੁਐਡ ਮੰਗਵਾਕੇ ਕੀਤੀ ਜਾਂਚ ਆਰੰਭ।
ਸ਼ਾਹਕੋਟ ਦੇ ਪਿੰਡ ਮੀਏਂਵਾਲ ਮੌਲਵੀਆਂ ਵਿੱਚ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋ ਘਰ ਵਿੱਚ ਦਾਖਲ ਹੋ ਕੇ ਨੌਜਵਾਨ ਦਾ ਕਤਲ।
ਪੁਲਿਸ ਨੇ ਡੌਗ ਸਕੁਐਡ ਮੰਗਵਾਕੇ ਕੀਤੀ ਜਾਂਚ ਆਰੰਭ।
ਸ਼ਾਹਕੋਟ 6 ਨਵੰਬਰ ( ਰਣਜੀਤ ਬਹਾਦੁਰ ):- ਬੀਤੀ ਰਾਤ ਸ਼ਾਹਕੋਟ ਦੇ ਪਿੰਡ ਮੀਏਂਵਾਲ ਮੌਲਵੀਆਂ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋ ਘਰ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਬਾਰੇ ਪਤਾ ਲੱਗਾ ਹੈ।
ਡੀ ਐਸ ਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਪਿੰਡ ਮੀਏਂਵਾਲ ਮੌਲਵੀਆਂ ਦੇ ਅਜੇ ਕੁਮਾਰ ਨੇ ਸ਼ਾਹਕੋਟ ਪੁਲਿਸ ਸਟੇਸ਼ਨ ਵਿਖੇ ਇਤਲਾਹ ਦਿੱਤੀ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਭਰਾ ਸੂਰਜ ਉਰਫ ਜੌਨ ਦੇ ਘਰ ਗਿਆ ਤਾਂ ਉਸਨੇ ਦੇਖਿਆ ਕਿ ਕਮਰੇ ਵਿੱਚ ਮੰਜੇ ਤੇ ਉਸਦੀ ਲਾਸ਼ ਪਈ ਸੀ। ਲੱਗਦਾ ਸੀ ਕਿ ਕਿਸੇ ਨੇ ਉਸਦੇ ਸਿਰ ਵਿੱਚ ਸੱਟ ਮਾਰਕੇ ਉਸਦਾ ਕਤਲ ਕਰ ਦਿੱਤਾ ਹੈ। ਸਾਰਾ ਕਮਰਾ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ।
ਡੀ ਐਸ ਪੀ ਸ਼ਾਹਕੋਟ ਅਤੇ ਐਸ ਐਚ ਓ ਸ਼ਾਹਕੋਟ ਨੇ ਦੱਸਿਆ ਕਿ ਮ੍ਰਿਤਕ ਦਾ ਜਦੋ ਕਤਲ ਹੋਇਆ ਤਾਂ ਉਹ ਉਸ ਸਮੇ ਘਰ ਵਿੱਚ ਇਕੱਲਾ ਹੀ ਸੀ। ਉਸਦੇ ਬੱਚੇ ਪਿੰਡ ਵਿੱਚ ਹੀ ਰਹਿੰਦੀ ਆਪਣੀ ਭੂਆ ਦੇ ਘਰ ਗਏ ਹੋਏ ਸਨ ਅਤੇ ਉਸਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ।
ਮੌਕੇ ਤੇ ਪਹੁੰਚੇ ਡੀ ਐਸ ਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਥਾਣਾਂ ਸ਼ਾਹਕੋਟ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਡੀ ਐਸ ਪੀ ( ਡੀ )ਸੁਰਿੰਦਰਪਾਲ ਧੋਗੜੀ ਨੇ ਜਲੰਧਰ ਤੋ ਡੌਗ ਸਕੁਐਡ ਮੰਗਵਾਕੇ ਕਤਲ ਦੀ ਹਰ ਪਹਿਲੂ ਤੋ ਤਫਤੀਸ਼ ਆਰੰਭ ਕਰ ਦਿੱਤੀ ਹੈ। ਪਿੰਡ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਸੁਰਾਗ ਮਿਲ ਸਕੇ।
ਸ਼ਾਹਕੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 302 ਦਾ ਪਰਚਾ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।