ਸਿਹਤ ਵਿਭਾਗ ਸ਼ਾਹਕੋਟ ਨੇ ਤੰਬਾਕੂ ਰਹਿਤ ਦਿਵਸ ਮਨਾਇਆ ਭਾਰਤੀ ਲੋਕ ਤੰਬਾਕੂ ਦੀ ਵਰਤੋ ਕਰਨ ਵਿੱਚ ਦੁਨੀਆਂ ਭਰ ਚੋ ਦੂਜੇ ਨੰਬਰ ਤੇ : ਐਸ ਐਮ ਓ ਸ਼ਾਹਕੋਟ
ਸਿਹਤ ਵਿਭਾਗ ਸ਼ਾਹਕੋਟ ਨੇ ਤੰਬਾਕੂ ਰਹਿਤ ਦਿਵਸ ਮਨਾਇਆ
ਭਾਰਤੀ ਲੋਕ ਤੰਬਾਕੂ ਦੀ ਵਰਤੋ ਕਰਨ ਵਿੱਚ ਦੁਨੀਆਂ ਭਰ ਚੋ ਦੂਜੇ ਨੰਬਰ ਤੇ : ਐਸ ਐਮ ਓ ਸ਼ਾਹਕੋਟ
ਸ਼ਾਹਕੋਟ,2 ਨਵੰਬਰ ( ਰਣਜੀਤ ਬਹਾਦੁਰ ):-
ਇੱਥੋ ਦੇ ਸਰਕਾਰੀ ਹਸਪਤਾਲ ਅਤੇ ਇਸ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਚ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਐਸ.ਐਮ.ਓ ਸ਼ਾਹਕੋਟ ਡਾ ਦਵਿੰਦਰ ਪਾਲ ਸਿੰਘ ਨੇ ਇੱਥੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਤੰਬਾਕੂ ਦੀ ਵਰਤੋ ਕਰਨ ਵਿਚ ਦੁਨੀਆਂ ਭਰ ਵਿਚ ਦੂਜੇ ਨੰਬਰ ਤੇ ਆਉਂਦੇ ਹਨ। ਇਸਦੇ ਇਸਤੇਮਾਲ ਨਾਲ ਹਰ ਸਾਲ 12 ਲੱਖ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ 27 ਕਰੋਡ਼ ਲੋਕ ਵੱਖ-ਵੱਖ ਪ੍ਰਕਾਰ ਦੇ ਤੰਬਾਕੂ ਪਦਾਰਥਾਂ ਦਾ ਉਪਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਂਹੀ ਉਹ ਲੋਕਾਂ ਨੂੰ ਤੰਬਾਕੂ ਦੇ ਦੁਰਪ੍ਰਭਾਵਾਂ ਪ੍ਰਤੀ ਸੁਚੇਤ ਕਰ ਰਹੇ ਹਨ। ਐਸ.ਆਈ ਅਮਨਦੀਪ ਸਿੰਘ ਨੇ ਕਿਹਾ ਕਿ 80 ਫੀਸਦੀ ਮੂੰਹ ਦਾ ਕੈਂਸਰ ਤੰਬਾਕੂ ਦੀ ਵਰਤੋਂ ਨਾਲ ਹੁੰਦਾ ਹੈ,ਜੋ ਅਕਸਰ ਜਾਨਲੇਵਾ ਸਾਬਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਕਰਕਾਰ ਨੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਸਬੰਧੀ ਐਕਟ ਬਣਾ ਕੇ ਇੰਨ੍ਹਾਂ ਦੀ ਮਸ਼ਹੂਰੀ ’ਤੇ ਕਈ ਪ੍ਰਕਾਰ ਦੀਆਂ ਰੋਕਾਂ ਲਗਾ ਦਿੱਤੀਆਂ ਹਨ। ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਕਰਨ ਅਤੇ ਸਕੂਲਾਂ ਤੇ ਧਾਰਮਿਕ ਸਥਾਨਾਂ ਦੇ 100 ਗਜ ਦੇ ਦਾਇਰੇ ਅੰਦਰ ਇੰਨ੍ਹਾਂ ਦੀ ਵਿੱਕਰੀ ਦੀ ਮਨਾਹੀ ਕੀਤੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ,ਸੁਖਪਾਲ ਸਿੰਘ,ਵਰਿੰਦਰ ਗਿੱਲ,ਅੰਮ੍ਰਿਤਪਾਲ,ਬਲਕਾਰ ਸਿੰਘ,ਬਲਜਿੰਦਰ ਸਿੰਘ,ਗਣੇਸ ਕੁਮਾਰ ਅਤੇ ਅੰਮ੍ਰਿਤ ਪਾਲ ਸਿੰਘ ਹਾਜ਼ਰ ਸਨ।