ਸ਼ਾਹਕੋਟ ਦੇ ਪਿੰਡ ਢੰਡੋਵਾਲ ਸਕੂਲ ਦੇ ਬੱਚੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ
ਸ਼ਾਹਕੋਟ ਦੇ ਪਿੰਡ ਢੰਡੋਵਾਲ ਸਕੂਲ ਦੇ ਬੱਚੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ
ਸ਼ਾਹਕੋਟ 1 ਨਵੰਬਰ ( ਰਣਜੀਤ ਬਹਾਦੁਰ ):- ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪ੍ਰਾਇਮਰੀ ਸਕੂਲਾਂ ਦੀਆਂ ਅੰਡਰ 11 ਤਹਿਸੀਲ ਪੱਧਰੀ ਸਾਲਾਨਾ ਖੇਡਾਂ ਪਿੰਡ ਕੰਗ ਸਾਹਿਬ ਰਾਇ ਵਿਚ ਸੰਪਨ ਹੋਈਆਂ। ਇਨ੍ਹਾਂ ਖੇਡਾਂ ਵਿਚ ਪੰਜ ਬਲਾਕਾਂ ਦੇ ਲਗਭਗ 300 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਚੌਥੀ ਜਮਾਤ ਦੇ ਅਨਮੋਲ ਨੇ 25 ਕਿਲੋ ਕੁਸ਼ਤੀ ਦੇ ਮੁਕਾਬਲੇ ਵਿਚ ਗੋਲਡ ਮੈਡਲ, ਮਨਵਿੰਦਰ ਸਿੰਘ ਦੌਧਰ ਨੇ ਰਿਲੇਅ ਰੇਸ ਵਿਚ ਗੋਲਡ ਮੈਡਲ, ਸ਼ਾਟਪੁੱਟ ਵਿਚ ਅਭੈ ਨੇ ਸਿਲਵਰ ਮੈਡਲ ਤੇ 32 ਕਿਲੋ ਵਰਗ ਵਿਚ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ‘ਚ ਆਪਣੀ ਜਗ੍ਹਾ ਬਣਾਈ। ਜ਼ਿਕਰਯੋਗ ਹੈ ਕਿ ਕੁਸ਼ਤੀ ਮੁਕਾਬਲੇ ‘ਚ ਗੋਲਡ ਮੈਡਲ ਜਿੱਤਣ ਵਾਲਾ ਬੱਚਾ ਅਨਮੋਲ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ। ਅਨਮੋਲ ਤੇ ਉਸਦੇ ਦੋ ਭਰਾਵਾਂ ਨੂੰ ਉਸਦੇ ਮਾਪੇ ਲਵਾਰਸ ਹਾਲਤ ਵਿਚ ਛੱਡ ਗਏ ਸਨ। ਇਨ੍ਹਾਂ ਬੱਚਿਆਂ ਦੀ ਉੱਘੇ ਸਿੱਖ ਚਿੰਤਕ ਤੇ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਦੇਖ-ਭਾਲ ਕੀਤੀ ਜਾ ਰਹੀ ਹੈ। ਹੁਣ ਇਹ ਬੱਚੇ ਉਨ੍ਹਾਂ ਦੀ ਦੇਖ-ਰੇਖ ਹੇਠ ਹੀ ਪੜ੍ਹ ਰਹੇ ਹਨ। ਤਹਿਸੀਲ ਪੱਧਰੀ ਮੁਕਾਬਲਿਆਂ ਵਿਚ ਢੰਡੋਵਾਲ ਸਕੂਲ ਦੇ ਬੱਚਿਆਂ ਦੀ ਜਿੱਤ ‘ਤੇ ਭਾਈ ਪਾਲ ਸਿੰਘ ਫਰਾਂਸ, ਸਰਪੰਚ ਸੁਰਿੰਦਰਜੀਤ ਸਿੰਘ ਚੱਠਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸੁਰਜੀਤ ਸਿੰਘ ਸਾਬਕਾ ਸਰਪੰਚ, ਗਗਨਦੀਪ ਕੌਰ ਚੇਅਰਪਰਸਨ, ਜਸਵੰਤ ਪੁਰਸ਼ਾਰਥੀ, ਬਲਿਹਾਰ ਸਿੰਘ ਚੱਠਾ ਸਮਾਜ ਸੇਵਕ, ਮਨਜੀਤ ਕੌਰ ਵਾਈਸ ਚੇਅਰਪਰਸਨ, ਰਮੇਸ਼ਵਰ ਚੰਦਰ ਬੀਪੀਈਓ ਸ਼ਾਹਕੋਟ-2, ਰਾਕੇਸ਼ ਚੰਦ ਬੀਪੀਈਓ ਸ਼ਾਹਕੋਟ 1, ਰਮਨ ਗੁਪਤਾ ਹੈੱਡ ਟੀਚਰ, ਸਾਧੂ ਰਾਮ ਸ਼ਰਮਾ, ਹੈੱਡ ਟੀਚਰ ਜਤਿੰਦਰ ਪਾਲ ਅਰੋੜਾ, ਸਟਾਫ ਮੈਂਬਰ ਰੁਪਿੰਦਰ ਕੌਰ, ਮਨਮੀਤ ਸਿੰਘ, ਪ੍ਰਭਜੋਤ ਕੌਰ, ਮੈਡਮ ਨਿਧੀ ਪ੍ਰਦੀਪ ਕੁਮਾਰ ਬੀ ਪੀ ਈ ਓ ਨਕੋਦਰ 2, ਗੁਰਪ੍ਰੀਤ ਸਿੰਘ ਜੱਸਲ ਸੀ ਐਚ ਟੀ, ਕਮਲਜੀਤ ਸਿੰਘ ਜੱਸਲ ਐਚ ਟੀ, ਮੀਨਾ ਰਾਣੀ ਐਚ ਟੀ , ਜਸਵਿੰਦਰ ਕੌਰ ਸੀ ਐਚ ਟੀ , ਤਜਿੰਦਰ ਅਰੋੜਾ , ਸੁੱਚਾ ਸਿੰਘ, ਇੰਦਰਜੀਤ ਸਿੰਘ, ਰਕੇਸ਼ ਖਹਿਰਾ ਸੀ ਐਚ ਟੀ , ਪ੍ਰਵੀਨ ਕੁਮਾਰੀ ਐਚ ਟੀ , ਨੀਤੂ ਕਪੂਰ , ਦਵਿੰਦਰ ਸਿੰਘ ਪੰਧੇਰ, ਹਰਮਨਜੋਤ, ਭਰਤ ਕੁਮਾਰ, ਸਰਬਜੀਤ ਕੌਰ ਐਚ ਟੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।