Friday, June 20, 2025
LocalPunjab

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਦੋ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰ ਕੀਤਾ ਸੰਘਰਸ਼ ਦਾ ਐਲਾਨ ਜਲ ਸਪਲਾਈ ਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਦਾ ਹੋਇਆ ਗਠਨ 8 ਨਵੰਬਰ ਨੂੰ ਫਰੰਟ ਵੱਲੋਂ ਵਿਭਾਗ ਦੇ ਚੀਫ ਇੰਜੀਨੀਅਰ ਹੈਂਡ ਆਫਿਸ ਪਟਿਆਲਾ ਦਾ ਹੋਵੇਗਾ ਘਿਰਾਓ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਦੋ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰ ਕੀਤਾ ਸੰਘਰਸ਼ ਦਾ ਐਲਾਨ

 

ਜਲ ਸਪਲਾਈ ਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਦਾ ਹੋਇਆ ਗਠਨ 

 

8 ਨਵੰਬਰ ਨੂੰ ਫਰੰਟ ਵੱਲੋਂ ਵਿਭਾਗ ਦੇ ਚੀਫ ਇੰਜੀਨੀਅਰ ਹੈਂਡ ਆਫਿਸ ਪਟਿਆਲਾ ਦਾ ਹੋਵੇਗਾ ਘਿਰਾਓ 

 

ਸ਼ਾਹਕੋਟ,27 ਅਕਤੂਬਰ ( ਰਣਜੀਤ ਬਹਾਦੁਰ ):- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ ਦੱਸ ਪੰਦਰਾਂ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਦੀ ਦੋ ਜਥੇਬੰਦੀਆਂ  ਵੱਲੋਂ ਸਾਂਝੀ ਮੀਟਿੰਗ ਕਰ ਕੇ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਤੇ ਵਿਭਾਗ ਵੱਲੋਂ ਪ੍ਰਪੋਜ਼ਲ ਦਾ ਬਹਾਨਾ ਬਣਾ ਕੇ ਵਰਕਰਾਂ ਦੇ ਭਵਿੱਖ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁੱਧ ਤੇ ਪਿਛਲੇ ਦੋ ਸਾਲਾਂ ਤੋਂ ਤਨਖਾਹਾਂ ਦੇ ਵਾਧੇ ਤੇ ਲਾਈ ਰੋਕ ਨੂੰ ਹਟਾਉਣ ਤੇ ਤਨਖਾਹਾਂ ਵਿੱਚ ਵਾਧਾ ਕਰਵਾਉਣ ਕੱਢੇ ਵਰਕਰ ਬਹਾਲ ਕਰਵਾਉਣ ਨੂੰ ਲੈਕੇ ਸਖ਼ਤ ਨੋਟਿਸ ਲੈਂਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਇਨਲਿਸਟਮੈਟ ਤੇ ਅਊਟਸੋਰਸਿੰਗ ਵਰਕਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਕਰਵਾਉਣ ਲਈ ਸਾਂਝੇ ਫਰੰਟ ਵੱਲੋਂ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸੰਘਰਸ਼ ਦੇ ਪਹਿਲੇ ਪੜਾਅ ਦਾ ਐਲਾਨ ਕਰਦਿਆਂ 08 ਨਵੰਬਰ 2023 ਨੂੰ ਵਿਭਾਗ ਦੇ ਤਿੰਨੋਂ ਚੀਫ ਇੰਜੀਨੀਅਰ ਹੈਂਡ ਆਫਿਸ ਪਟਿਆਲਾ ਦਾ ਘਿਰਾਓ ਹੋਵੇਗਾ,ਕਿਉਂਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਪ੍ਰਪੋਜ਼ਲ ਦਾ ਬਹਾਨਾ ਬਣਾ ਕੇ ਜਥੇਬੰਦੀਆਂ ਦੀਆਂ ਮੰਗਾਂ ਨੂੰ ਅਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਦਾ ਪੰਜਾਬ ਵਰਕਰਾਂ ਵਿੱਚ ਭਾਰੀ ਰੋਸ਼ ਪਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਨਾਲ ਮੀਟਿੰਗ ਦੋਰਾਨ ਉਨ੍ਹਾਂ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਸੀ ਕਿ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਦਾ ਮਸਲਾ ਸਰਕਾਰ ਦੇ ਧਿਆਨ ਵਿੱਚ ਹੈ ਜਿਸ ਸਬੰਧੀ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਰ ਅਫ਼ਸੋਸ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ ਜਿਸ ਦੇ ਰੋਸ਼ ਵੱਜੋਂ ਸੂਬਾ ਪੱਧਰੀ ਮੀਟਿੰਗ ਦੌਰਾਨ ਫਰੰਟ ਦਾ ਗਠਨ ਕਰਦਿਆਂ ਸੰਘਰਸ਼ ਦਾ ਬਿਗੁਲ ਬਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਲਾਮਬੰਦੀ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ ਤੇ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਕਰਦਿਆਂ ਫਰੰਟ ਤੋਂ ਬਾਹਰ  ਜਥੇਬੰਦੀਆ ਨਾਲ ਰਾਬਤਾ ਕਾਇਮ ਕਰ ਕੇ ਤਿੱਖੇ ਸੰਘਰਸ਼ ਕੀਤੇ ਜਾਣਗੇ ਇਸ ਉਪਰੰਤ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਹਿਰਦਾਪੂਰ,ਜਲ ਸਪਲਾਈ ਤੇ ਸੈਨੀਟੇਸ਼ਨ ਅਊਟਸੋਰਸਿੰਗ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਨੇ ਮੀਟਿੰਗ ਦੀ ਅਗਵਾਈ ਕਰਦਿਆਂ ਸੂਬਾ ਤੇ ਜ਼ਿਲ੍ਹਾ ਆਗੂਆਂ ਨੂੰ ਸੰਘਰਸ਼ਾਂ ਸਬੰਧੀ ਲਾਮਬੰਦ ਕੀਤਾ ਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ: ਨੰ.26) ਸੂਬਾ ਸੀਨੀਅਰ ਮੀਤ ਪ੍ਰਧਾਨ ਹੰਸਾਂ ਸਿੰਘ ਮੌੜ ਨਾਭਾ, ਸੂਬਾ ਮੁੱਖ ਸਲਾਹਕਾਰ ਅਮਨਦੀਪ ਸਿੰਘ ਲੱਕੀ ਬਠਿੰਡਾ,ਸੂਬਾ ਮੀਤ ਪ੍ਰਧਾਨ ਨਰਿੰਦਰ ਸਿੰਘ ਪੂਗਾਂ, ਸੂਬਾ ਮੀਤ ਪ੍ਰਧਾਨ ਮੰਗਤ ਸਿੰਘ ਚੋਟੀਆਂ, ਸੂਬਾ ਜੁਆਇੰਟ ਸਕੱਤਰ ਗੁਰਮੀਤ ਸਿੰਘ ਕੋਟਲਾ ਕਾਜ਼ੀਆਂ, ਸੂਬਾ ਪਰਚਾਰਕ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ, ਜ਼ਿਲ੍ਹਾ ਪ੍ਰਧਾਨ ਸੰਗਰੂਰ ਕਰਮਜੀਤ ਪਾਲ, ਜ਼ਿਲ੍ਹਾ ਪ੍ਰਧਾਨ ਪਟਿਆਲਾ ਛੋਟਾ ਸਿੰਘ ਨੰਦਪੁਰ ਕੇਸ਼ੋ, ਜ਼ਿਲ੍ਹਾ ਪ੍ਰਧਾਨ ਜਲੰਧਰ ਸੁੱਚਾ ਸਿੰਘ ਨੂਰਮਹਿਲ, ਜ਼ਿਲ੍ਹਾ ਵਿੱਚ ਸਕੱਤਰ ਜਲੰਧਰ ਰੇਸ਼ਮ ਸਿੰਘ ਭੋਇਪੁਰ,ਬ੍ਰਾਂਚ ਪ੍ਰਧਾਨ ਨਾਭਾ ਦਵਿੰਦਰ ਸਿੰਘ ਨਾਭਾ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਦੀਪ ਸਿੰਘ ਬਰਨਾਲਾ, ਬਿੱਕਰ ਸਿੰਘ ਬਰਨਾਲਾ ਆਦਿ ਹਾਜ਼ਰ ਸਨ।