Thursday, June 19, 2025
LocalPoliticsPunjab

ਮਹਿਤਪੁਰ ਵਿੱਚ ਕਾਂਗਰਸ ਨੂੰ ਝਟਕਾ ਕੌਸਲਰ ਕ੍ਰਾਂਤੀਜੀਤ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ ਹੋਏ ਸ਼ਾਮਿਲ :- *ਕ੍ਰਾਂਤੀਜੀਤ ਸਿੰਘ ਦੇ ਆਉਣ ਨਾਲ ਹਲਕਾ ਸ਼ਾਹਕੋਟ ਹੋਰ ਮਜਬੂਤ ਹੋਵੇਗਾ :- ਆਗੂ

ਮਹਿਤਪੁਰ ਵਿੱਚ ਕਾਂਗਰਸ ਨੂੰ ਝਟਕਾ ਕੌਸਲਰ ਕ੍ਰਾਂਤੀਜੀਤ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ ਹੋਏ ਸ਼ਾਮਿਲ :-

*ਕ੍ਰਾਂਤੀਜੀਤ ਸਿੰਘ ਦੇ ਆਉਣ ਨਾਲ ਹਲਕਾ ਸ਼ਾਹਕੋਟ ਹੋਰ ਮਜਬੂਤ ਹੋਵੇਗਾ :- ਆਗੂ

 

ਮਹਿਤਪੁਰ 20 ਅਕਤੂਬਰ (ਰਾਜਾ) ਮਹਿਤਪੁਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ

ਜਦੋ ਮਹਿਤਪੁਰ ਨਗਰ ਪੰਚਾਇਤ ਦੇ ਸਾਬਕਾ ਉਪ ਪ੍ਰਧਾਨ ਅਤੇ ਮੌਜੂਦਾ ਕੌਸਲਰ ਕਾਂਤੀਜੀਤ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ, ਕੇਦਂਰੀ ਕੋਅਰਡੀਨੈਟਰ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਦੀ ਹਾਜਰੀ ਵਿੱਚ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ । ਇਸ ਮੌਕੇ ਜਸਵੀਰ ਸਿੰਘ ਗੜੀ ਨੇ ਕੌਸਲਰ ਕ੍ਰਾਂਤੀਜੀਤ ਸਿੰਘ ਅਤੇ ਸ਼ਾਮਿਲ ਹੋਣ ਵਾਲੇ ਸਾਥੀਆਂ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਕ੍ਰਾਂਤੀਜੀਤ ਸਿੰਘ ਦੇ ਆਉਣ ਨਾਲ ਹਲਕਾ ਸ਼ਾਹਕੋਟ ਬਹੁਜਨ ਸਮਾਜ ਪਾਰਟੀ ਹੋਰ ਮਜਬੂਤ ਹੋਈ ਹੈ ਅਤੇ ਅਸੀ ਆਸ ਕਰਦੇ ਹਾਂ ਕਿ ਸ਼ਾਮਿਲ ਹੋਏ ਸਾਥੀ ਬਸਪਾ ਦੇ ਪਰਿਵਾਰ ਨੂੰ ਹੋਰ ਵਧਾਉਣਗੇ, ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਅਤੇ ਸੁਨੇਹਾ ਹਲਕਾ ਸ਼ਾਹਕੋਟ ਦੇ ਘਰ ਘਰ ਪਹੁੰਚਾਉਣਗੇ । ਇਸ ਮੌਕੇ ਸ਼ਾਮਲ ਹੋਣ ਵਾਲਿਆ ਵਿੱਚ ਗੁਰਵਿੰਦਰ ਸਿੰਘ ਧਾਰੀਵਾਲ, ਦਵਿੰਦਰ ਮਾਨ, ਮਨੋਜ ਵਰਮਾਂ, ਅਜੈ ਮੱਟੂ, ਭੁਪਿੰਦਰ ਚੰਦ ਹਨ । ਜਿਕਰਯੋਗ ਹੈ ਕਿ ਕ੍ਰਾਂਤੀਜੀਤ ਸਿੰਘ ਨਗਰ ਪੰਚਾਇਤ ਮਹਿਤਪੁਰ ਤੋ ਦੋ ਵਾਰ ਕੌਸਲਰ ਚੁਣੇ ਗਏ ਅਤੇ ਨਗਰ ਪੰਚਾਇਤ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਹਲਕਾ ਸ਼ਾਹਕੋਟ ਵਿੱਚ ਆਪਣਾ ਖਾਸਾ ਪ੍ਰਭਾਵ ਰਖਦੇ ਹਨ ਅਤੇ ਕ੍ਰਾਂਤੀਜੀਤ ਸਿੰਘ ਦੇ ਪਿਤਾ ਵੀ ਐਸ ਜੀ ਪੀ ਸੀ ਦੀ ਚੋਣ ਲੜ ਚੁੱਕੇ ਹਨ ਅਤੇ ਰਿਟਾਇਰਡ ਸਿੱਖਿਆ ਅਫਸਰ ਹਨ । ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਗੁਰਮੇਲ ਚੰੁਬਰ, ਜਸਵੰਤ ਰਾਏ, ਐਡਵੋਕੈਟ ਬਲਵਿੰਦਰ ਅੰਬੇਡਕਰੀ,ੇਪਰਮਜੀਤ ਮੰਡ, ਜਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰੀਪੁਰੀ, ਹਲਕਾ ਸ਼ਾਹਕੋਟ ਤੋ ਰਾਜ ਕੁਮਾਰ ਭੁਟੋ, ਬਲਵਿੰਦਰ ਸਿੰਘ ਬਾਉਪੁਰ, ਵਿਜੈ ਮੜਾਸ, ਰਾਜ ਕੁਮਾਰ ਸ਼ਾਹਕੋਟ, ਲਾਲ ਚੰਦ, ਅਸ਼ੋਕ ਮਹਿਮੀ, ਹਰਭਜਨ ਲਾਲ ਮਹਿਮੀ ਆਦਿ ਹਾਜਰ ਸਨ ।