ਆਪ ਨੇ ਪਾਰਟੀ ਦੇ ਨਵੇਂ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ
ਆਪ ਨੇ ਪਾਰਟੀ ਦੇ ਨਵੇਂ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ
ਨਕੋਦਰ 18 ਅਕਤੂਬਰ (ਅਨਿਲ ਐਰੀ/ਅਰਵਿੰਦਰ ਸਿੰਘ ਟੋਨੀ):-
ਬੁੱਧਵਾਰ ਆਮ ਆਦਮੀ ਪਾਰਟੀ ਨਕੋਦਰ ਦੇ ਦਫ਼ਤਰ ਵਿੱਚ ਅਹਿਮ ਮੀਟਿੰਗ ਹੋਈ ਜਿਸ ਵਿੱਚ ਜਿਲਾ ਦਿਹਾਤੀ ਦੇ ਪ੍ਰਧਾਨ ਸਟੀਫਨ ਕਲੇਰ ਅਤੇ ਜ਼ਿਲਾ ਸੈਕਟਰੀ ਅਤੇ ਚੇਅਰਮੈਨ ਸ਼ੁਭਾ ਸ਼ਰਮਾ ਤੇ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਹਿੱਸਾ ਲਿਆ ਮੀਟਿੰਗ ਦੇ ਵਿੱਚ ਨਵੇਂ ਚੁਣੇ ਗਏ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਟੀਫਨ ਕਲੇਰ ਅਤੇ ਸੁਭਾਸ਼ ਸ਼ਰਮਾ ਜ਼ਿਲਾ ਸੈਕਟਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਸੰਗਠਨ ਦਾ ਵਿਸਥਾਰ ਕੀਤਾ ਹੈ। ਅਤੇ ਵੱਡੇ ਪੱਧਰ ਤੇ ਨਿਯੁਕਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਡਾਕਟਰ ਸੰਦੀਪ ਪਾਠਕ ਨੈਸ਼ਨਲ ਜਨਰਲ ਸੈਕਟਰੀ ਅਰਗੋਨਾਈਜੇਸ਼ਨ ,ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਅਤੇ ਪ੍ਰੋਫੈਸਰ ਬੁੱਧਰਾਮ ਸਟੇਟ ਇੱਕ ਵਰਕਿੰਗ ਪ੍ਰੈਜੀਡੈਂਟ ਵੱਲੋਂ ਨਗਰ ਨਿਗਮ ਚੋਣਾਂ ,ਨਗਰ ਪੰਚਾਇਤੀ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏਆਂ ਲੋਕ ਸਭਾ ਹਲਕੇ ਤੇ ਵਿਧਾਨ ਸਭਾ ਹਲਕਿਆਂ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਹਨ ਇਸ ਦੇ ਤਹਿਤ ਹਲਕਾ ਨਕੋਦਰ ਵਿੱਚ ਵੀ ਬਲਾਕ ਪ੍ਰਧਾਨ ਲਗਾਏ ਗਏ ਹਨ ਇਸ ਮੌਕੇ ਹਲਕਾ ਨਕੋਦਰ ਐਮਐਲਏ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਨਵੇਂ ਚੁਣੇਗੇ ਬਲਾਕ ਪ੍ਰਧਾਨਾਂ ਨੂੰ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਨਕੋਦਰ ,ਪਰਦੀਪ ਸ਼ੇਰਪੁਰ ਬਲਾਕ ਪ੍ਰਧਾਨ ਨਕੋਦਰ ,ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ ਦੋਨਾ ਏਰੀਆ ,ਅਰਜੁਨ ਸਿੰਘ ਬਲਾਕ ਪ੍ਧਾਨ,ਬਲਵੰਤ ਸਿੰਘ ਬਲਾਕ ਪ੍ਰਧਾਨ ,ਬੂਟਾ ਸਿੰਘ ਬਲਾਕ ਪ੍ਰਧਾਨ ,ਦਲਵੀਰ ਸਿੰਘ ਬਲਾਕ ਪ੍ਰਧਾਨ ,ਹਰਿੰਦਰ ਵਦਨ ਬਲਾਕ ਪ੍ਰਧਾਨ ,ਜਸਵੀਰ ਸੰਗੋਵਾਲ ਬਲਾਕ ਪ੍ਰਧਾਨ ,ਜਤਿੰਦਰ ਸਿੰਘ ਤਲਵਣ ਬਲਾਕ ਪ੍ਰਧਾਨ ,ਕੁਲਦੀਪ ਸਿੰਘ ਕਾਂਗਨਾ ਬਲਾਕ ਪ੍ਰਧਾਨ ,ਲਖਵੀਰ ਸਿੰਘ ਉੱਪਲ ਬਲਾਕ ਪ੍ਰਧਾਨ ,ਮਨਜੀਤ ਸਿੰਘ ਕੰਦੋਲਾ ਬਲਾਕ ਪ੍ਰਧਾਨ ,ਪਰਵਿੰਦਰ ਸਿੰਘ ਬਿਲਗਾ ਬਲਾਕ ਪ੍ਰਧਾਨ ,ਸਰਬਜੀਤ ਸਾਬਾ ਬਲਾਕ ਪ੍ਰਧਾਨ ,ਐਡਵੋਕੇਟ ਜਸਪ੍ਰੀਤ ਸਿੰਘ ਬਲਾਕ ਪ੍ਰਧਾਨ ,ਅਜੀਤ ਸਿੱਧਮ ਬਲਾਕ ਪ੍ਰਧਾਨ ,ਅਮਨਪ੍ਰੀਤ ਸਿੰਘ ਤੱਖਰ ਬਲਾਕ ਪ੍ਰਧਾਨ ,ਸ਼ਾਮਿਲ ਸਨ ਇਸ ਮੌਕੇ ਤੇ ਦਫਤਰ ਪਹੁੰਚੇ ਆਗੂਆਂ ਨੇ ਬਲਾਕ ਪ੍ਰਧਾਨਾਂ ਨੂੰ ਅਪੀਲ ਕੀਤੀ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਹੋਰ ਮਜਬੂਤ ਕਰਨ ਵਾਸਤੇ ਸਹਿਯੋਗ ਦੀ ਅਪੀਲ ਕੀਤੀ ਇਸ ਮੌਕੇ ਤੇ ਬਲਾਕ ਪ੍ਰਧਾਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਮਿਹਨਤ ਅਤੇ ਇਮਾਨਦਾਰੀ ਨਾਲ ਪਾਰਟੀ ਦਾ ਕੰਮ ਕਰਾਂਗੇ ਅਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਾਂਗੇ ਇਸ ਮੌਕੇ ਤੇ ਸ਼ਾਂਤੀ ਸਰੂਪ ਜਿਲਾ ਸਕੱਤਰ ਐਸ ਸੀ ਐਸਟੀ ਵਿੰਗ ,ਸੁਖਵਿੰਦਰ ਗਡਵਾਲ ,ਨਰਿੰਦਰ ਸ਼ਰਮਾ ,ਵਿੱਕੀ ਭਗਤ ਮੰਗਜੀਤ ਸਿੰਘ ਵੀ ਹਾਜ਼ਰ ਸਨ ।