ਆਪ ਹਾਈਕਮਾਂਡ ਵੱਲੋਂ 2017 ਤੋੰ ਬਿਨਾਂ ਕਿਸੇ ਅਹੁਦੇ ਤੋੰ ਨਿਰਸਵਾਰਥ ਸੇਵਾਵਾਂ ਨਿਭਾ ਰਹੇ ਹਰਵਿੰਦਰ ਸਿੰਘ ਮਠਾੜੂ ਨੂੰ ਕੀਤਾ ਬਲਾਕ ਪ੍ਰਧਾਨ ਨਿਯੁਕਤ- *ਪਾਰਟੀ ਹਾਈ ਕਮਾਂਡ ਅਤੇ ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਤਹਿ ਦਿਲੋਂ ਧੰਨਵਾਦ-ਨਵ ਨਿਯੁਕਤ ਬਲਾਕ ਪ੍ਰਧਾਨ
ਆਪ ਹਾਈਕਮਾਂਡ ਵੱਲੋਂ 2017 ਤੋੰ ਬਿਨਾਂ ਕਿਸੇ ਅਹੁਦੇ ਤੋੰ ਨਿਰਸਵਾਰਥ ਸੇਵਾਵਾਂ ਨਿਭਾ ਰਹੇ ਹਰਵਿੰਦਰ ਸਿੰਘ ਮਠਾੜੂ ਨੂੰ ਕੀਤਾ ਬਲਾਕ ਪ੍ਰਧਾਨ ਨਿਯੁਕਤ-
*ਪਾਰਟੀ ਹਾਈ ਕਮਾਂਡ ਅਤੇ ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਤਹਿ ਦਿਲੋਂ ਧੰਨਵਾਦ-ਨਵ ਨਿਯੁਕਤ ਬਲਾਕ ਪ੍ਰਧਾਨ
ਮਹਿਤਪੁਰ 17 ਅਕਤੂਬਰ (ਰਾਜਾ) :- ਆਮ ਆਦਮੀ ਪਾਰਟੀ ਵਿੱਚ 2017 ਤੋੰ ਬਿਨਾਂ ਕਿਸੇ ਅਹੁਦੇ ਤੋੰ ਨਿਰਸਵਾਰਥ ਸੇਵਾਵਾਂ ਨਿਭਾ ਰਹੇ ਹਰਵਿੰਦਰ ਸਿੰਘ ਮਠਾੜੂ ਦੀ ਇਮਾਨਦਾਰੀ ਅਤੇ ਲਗਨ ਨੂੰ ਦੇਖਦਿਆਂ ਹੋਇਆ ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਬੀਤੇ ਦਿਨੀ ਐਲਾਨੇ ਗਏ ਬਲਾਕ ਪ੍ਰਧਾਨਾਂ ਦੀ ਸੂਚੀ ਵਿੱਚ ਪਾਰਟੀ ਹਾਈ ਕਮਾਂਡ ਨੇ ਬਲਾਕ ਪ੍ਰਧਾਨ ਦਾ ਮਾਣਮੱਤਾ ਅਹੁਦਾ ਪ੍ਰਦਾਨ ਕੀਤਾ| ਵਿਸ਼ੇਸ਼ ਵਾਰਤਾ ਵਿੱਚ ਨਵ ਨਿਯੁਕਤ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਮੈਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀ ਕਿ ਪਾਰਟੀ ਹਾਈ ਕਮਾਂਡ ਮੈਨੂੰ ਇੰਨਾ ਵੱਡਾ ਮਾਣ ਪ੍ਰਦਾਨ ਕਰੇਗੀ| ਮੈਨੂੰ ਬੀਤੀ ਦੇਰ ਸ਼ਾਮੀ ਮੇਰੇ ਕਿਸੇ ਪਰਮ ਮਿੱਤਰ ਦਾ ਫੋਨ ਆਇਆ ਤੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਪਾਰਟੀ ਨੇ ਤੁਹਾਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ। ਉਸ ਮਿੱਤਰ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਬਹੁਤ ਮਾਣ ਤੇ ਖੁਸ਼ੀ ਵੀ ਮਹਿਸੂਸ ਹੋਈ ਕਿ ਪਾਰਟੀ ਨੇ ਮੈਨੂੰ ਇਨਾ ਵੱਡਾ ਮਾਣ ਬਖਸ਼ਿਆ ਹੈ| ਮੈਂ ਪਾਰਟੀ ਹਾਈ ਕਮਾਂਡ ਦਾ ਅਤੇ ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਵਿਸ਼ਵਾਸ ਦਵਾਉਂਦਾ ਹਾਂ, ਕਿ ਦਿੱਤੀ ਹੋਈ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਪਾਰਟੀ ਦੇ ਹਰ ਵਰਕਰ ਨੂੰ ਮੋਢੇ ਨਾਲ ਮੋਢਾ ਲਾ ਕੇ ਤੋਰਾਂਗਾ। ਅਤੇ ਪਾਰਟੀ ਦੇ ਵਰਕਰਾਂ ਨੂੰ ਲਾਮ ਬੰਦ ਕਰਾਂਗਾ|