ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਸਤਨਾਮ ਸਿੰਘ ਲੋਹਗੜ ਦੂਸਰੀ ਵਾਰ ਬਲਾਕ ਪ੍ਰਧਾਨ ਨਿਯੁਕਤ! *ਪਾਰਟੀ ਹਾਈ ਕਮਾਂਡ ਅਤੇ ਸਰਦਾਰ ਰਤਨ ਸਿੰਘ ਕਾਕੜ ਕਲਾਂ ਦਾ ਦਿਲੋਂ ਧੰਨਵਾਦ- *ਪਾਰਟੀ ਵਰਕਰਾਂ ਨੂੰ ਲਾਮਬੰਦ ਕਰਕੇ ਮੋਢੇ ਨਾਲ ਮੋਢਾ ਲਾ ਕੇ ਨਾਲ ਲੈਕੇ ਤੁਰਾਂਗਾ-ਸਤਨਾਮ ਸਿੰਘ ਲੋਹਗੜ
ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਸਤਨਾਮ ਸਿੰਘ ਲੋਹਗੜ ਦੂਸਰੀ ਵਾਰ ਬਲਾਕ ਪ੍ਰਧਾਨ ਨਿਯੁਕਤ!
*ਪਾਰਟੀ ਹਾਈ ਕਮਾਂਡ ਅਤੇ ਸਰਦਾਰ ਰਤਨ ਸਿੰਘ ਕਾਕੜ ਕਲਾਂ ਦਾ ਦਿਲੋਂ ਧੰਨਵਾਦ-
*ਪਾਰਟੀ ਵਰਕਰਾਂ ਨੂੰ ਲਾਮਬੰਦ ਕਰਕੇ ਮੋਢੇ ਨਾਲ ਮੋਢਾ ਲਾ ਕੇ ਨਾਲ ਲੈਕੇ ਤੁਰਾਂਗਾ-ਸਤਨਾਮ ਸਿੰਘ ਲੋਹਗੜ
ਮਹਿਤਪੁਰ 17 ਅਕਤੂਬਰ (ਰਾਜਾ) ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀ ਐਲਾਨੇ ਗਏ ਬਲਾਕ ਪ੍ਰਧਾਨਾਂ ਦੀ ਸੂਚੀ ਵਿੱਚ ਸਤਨਾਮ ਸਿੰਘ ਲੋਹਗੜ ਨੂੰ ਦੂਸਰੀ ਵਾਰ ਬਲਾਕ ਪ੍ਰਧਾਨ ਨਿਯੁਕਤ ਕਰਨ ਤੇ ਪਾਰਟੀ ਵਰਕਰਾਂ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਛਾ ਗਈ, ਵਧਾਈਆਂ ਦੇਣ ਵਾਲਿਆਂ ਦੀ ਸਵੇਰ ਤੋਂ ਹੀ ਘਰ ਭੀੜ ਲੱਗਣੀ ਸ਼ੁਰੂ ਹੋ ਗਈ | ਵਿਸ਼ੇਸ਼ ਵਾਰਤਾ ਵਿੱਚ ਸਤਨਾਮ ਸਿੰਘ ਲੋਹਗੜ ਨੇ ਆਪਣੇ ਦਿਲ ਦੇ ਹਾਵ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਜੋ ਦੂਸਰੀ ਵਾਰ ਉਹਨਾਂ ਤੇ ਭਰੋਸਾ ਜਤਾਇਆ ਹੈ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ, ਅਤੇ ਵਿਸ਼ਵਾਸ ਦਵਾਉਂਦਾ ਹਾਂ ਕਿ ਪਹਿਲਾਂ ਵਾਂਗ ਦਿੱਤੀ ਜਿੰਮੇਵਾਰੀ ਅਨੁਸਾਰ ਦਰਜਾ ਬਦਰਜਾ ਮੈਂ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕਰਕੇ ਮੋਢੇ ਨਾਲ ਮੋਢਾ ਲਾ ਕੇ ਨਾਲ ਲੈਕੇ ਤੁਰਾਂਗਾ| ਇਸ ਮੌਕੇ ਸਤਨਾਮ ਸਿੰਘ ਲੋਹਗੜ ਨੇ ਹਲਕਾ ਸ਼ਾਹਕੋਟ ਦੇ ਇੰਚਾਰਜ ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਸ਼ਾਹਕੋਟ ਹਲਕੇ ਦੀ ਅਗਵਾਈ ਕਰਨ ਵਾਲਾ ਸਾਨੂੰ ਅਣਥੱਕ ਯੋਧਾ ਸਰਦਾਰ ਰਤਨ ਸਿੰਘ ਕਾਕੜ ਕਲਾਂ ਦੇ ਰੂਪ ਵਿੱਚ ਮਿਲਿਆ ਹੈ। ਪਾਰਟੀ ਹਾਈ ਕਮਾਂਡ ਅਤੇ ਕਾਕੜ ਕਲਾਂ ਦੀ ਅਗਵਾਈ ਵਿੱਚ ਅਸੀਂ ਪਾਰਟੀ ਵੱਲੋਂ ਦਿੱਤੇ ਮਾਣਮੱਤੇ ਅਹੁਦੇ ਦੀ ਕਦਰ ਕਰਦਿਆਂ ਵਿਸ਼ਵਾਸ ਦਵਾਉਂਦਾ ਹਾਂ ਕਿ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ।