ਗੁਰੂਦੁਆਰਾ ਕੁਟੀਆ ਸਾਹਿਬ ਕੋਟਲਾ ਸੂਰਜ ਮੱਲ ਵਿਖੇ ਹੋਏ ਕੀਰਤਨ ਦਰਬਾਰ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਕੀਰਤਨ ਦਰਬਾਰ ‘ਚ ਹੋਈਆਂ ਸ਼ਾਮਲ
ਗੁਰੂਦੁਆਰਾ ਕੁਟੀਆ ਸਾਹਿਬ ਕੋਟਲਾ ਸੂਰਜ ਮੱਲ ਵਿਖੇ ਹੋਏ ਕੀਰਤਨ ਦਰਬਾਰ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਕੀਰਤਨ ਦਰਬਾਰ ‘ਚ ਹੋਈਆਂ ਸ਼ਾਮਲ
ਸ਼ਾਹਕੋਟ, 9 ਅਕਤੂਬਰ ( ਰਣਜੀਤ ਬਹਾਦੁਰ ) ਗੁਰਦੁਆਰਾ ਕੁਟੀਆ ਸਾਹਿਬ ਸੰਤ ਬਾਬਾ ਮੁਣਸ਼ਾ ਸਿੰਘ ਜੀ, ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 25ਵਾਂ ਸਲਾਨਾ ਮਹਾਨ ਕੀਰਤਨ ਦਰਬਾਰ ਸ਼ਨੀਵਾਰ ਸ਼ਾਮ ਬੜੀ ਹੀ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਲ ਹੋਈਆ। ਇਸ ਮੌਕੇ ਪਿੱਛਲੇ ਦਿਨੀਂ ਅਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਸਵੇਰ ਸਮੇਂ ਭੋਗ ਪਾਏ ਗਏ, ਸ਼ਾਮ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਖੁੱਲ੍ਹੇ ਪੰਡਾਲ ਵਿੱਚ ਸਜਾਏ ਗਏ ਕੀਰਤਨ ਦਰਬਾਰ ਵਿੱਚ ਭਾਈ ਸੁਖਵੰਤਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਮਨਿੰਦਰਪਾਲ ਸਿੰਘ (ਕਥਾ ਵਾਚਕ) ਸਾਹਿਬਜ਼ਾਦਾ ਅਜੀਤ ਸਿੰਘ ਮਿਸ਼ਨਰੀ ਕਾਲਜ, ਚੌਂਤਾ ਕਲਾਂ ਨੇ ਸੰਗਤਾਂ ਨੂੰ ਕੀਰਤਨ ਤੇ ਕਥਾ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਜਸਵੰਤ ਸਿੰਘ, ਜਗਤਾਰ ਸਿੰਘ ਖਾਲਸਾ, ਗੁਰਮੁੱਖ ਸਿੰਘ ਕੋਟਲਾ ਚੇਅਰਮੈਨ, ਬਾਬਾ ਚਮਕੌਰ ਸਿੰਘ ਹੈੱਡਗ੍ਰੰਥੀ, ਸੋਹਣ ਸਿੰਘ ਖਾਲਸਾ, ਗੁਰਨਾਮ ਸਿੰਘ ਸਰਪੰਚ, ਊਧਮ ਸਿੰਘ ਘੁੰਮਣ, ਬਲਵੀਰ ਸਿੰਘ ਟਰਾਂਸਪੋਰਟਰ, ਗੁਰਮੇਜ ਸਿੰਘ ਖਾਲਸਾ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਸਾਬਾ, ਮਨਿੰਦਰ ਸਿੰਘ, ਦਵਿੰਦਰ ਸਿੰਘ ਰਹੇਲੂ, ਹਰਜਿੰਦਰ ਸਿੰਘ ਸਾਬੀ, ਵੀਰ ਸਿੰਘ, ਸੋਹਣ ਸਿੰਘ ਬਿਜਲੀ ਵਾਲੇ, ਜਸਪਾਲ ਸਿੰਘ ਖਾਲਸਾ, ਦੀਪੀ ਬਿਜਲੀ ਵਾਲਾ, ਗਿੰਦਾ, ਅਰਵਿੰਦਰ ਸਿੰਘ ਨੰਬਰਦਾਰ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਮਾਨ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾ ਹਾਜ਼ਰ ਸਨ।