Friday, June 20, 2025
CrimePunjab

ਮਲਸੀਆਂ ਵਿਖੇ ਚਿੱਟੀ ਵੇਈ ਦੇ ਪੁੱਲ ਤੇ ਵਾਹਨਾਂ ਦੀ ਹੋਈ ਟੱਕਰ ਦੌਰਾਨ ਕਾਰ ਸਵਾਰ ਔਰਤ ਦੀ ਮੌਤ, ਦੋ ਗੰਭੀਰ ਜਖਮੀ।
* ਜਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ਼ ਲਈ ਕਰਵਾਇਆ ਦਾਖ਼ਲ


ਮਲਸੀਆਂ ਵਿਖੇ ਚਿੱਟੀ ਵੇਈ ਦੇ ਪੁੱਲ ਤੇ ਵਾਹਨਾਂ ਦੀ ਹੋਈ ਟੱਕਰ ਦੌਰਾਨ ਕਾਰ ਸਵਾਰ ਔਰਤ ਦੀ ਮੌਤ, ਦੋ ਗੰਭੀਰ ਜਖਮੀ।
* ਜਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ਼ ਲਈ ਕਰਵਾਇਆ ਦਾਖ਼ਲ


ਸ਼ਾਹਕੋਟ/ਮਲਸੀਆਂ, 6 ਅਕਤੂਬਰ ( ਰਣਜੀਤ ਬਹਾਦੁਰ):- ਸ਼ਾਹਕੋਟ ਦੇ ਨਜ਼ਦੀਕ ਮਲਸੀਆਂ-ਲੋਹੀਆਂ ਰੋਡ ’ਤੇ ਬੀਤੀ ਸ਼ਾਮ ਚਿੱਟੀ ਵੇਈਂ ਦੇ ਪੁੱਲ ’ਤੇ ਵਾਪਰੇ ਸੜਕ ਹਾਦਸੇ ‘ਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਦੋ ਹੋਰ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਵਾਸੀ ਪਿੰਡ ਲਾਟੀਆਂਵਾਲ (ਸੁਲਤਾਨਪੁਰ ਲੋਧੀ) ਆਪਣੀ ਪਤਨੀ ਸਰਬਜੀਤ ਕੌਰ ਤੇ ਇੱਕ ਰਿਸ਼ਤੇਦਾਰ ਸਮੇਤ ਆਪਣੀ ਆਲਟੋ ਕਾਰ ਨੰਬਰ ਪੀ.ਬੀ.08-ਬੀ.ਡੀ.-4050 ’ਚ ਸਵਾਰ ਹੋ ਕੇ ਮਲਸੀਆਂ ਵਿਖੇ ਕਿਸੇ ਕੰਮ ਆ ਰਹੇ ਸਨ, ਜਦ ਉਹ ਮਲਸੀਆਂ ਨਜ਼ਦੀਕ ਮਲਸੀਆਂ-ਲੋਹੀਆ ਰੋਡ ਤੇ ਚਿੱਟੀ ਵੇਈਂ ਦੇ ਪੁੱਲ ਉੱਪਰ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦੀ ਮਲਸੀਆਂ ਵੱਲੋਂ ਸਾਹਮਣੇ ਤੋਂ ਆ ਰਹੇ ਬੁਲੇਟ ਮੋਟਰਸਾਈਕਲ ਅਤੇ ਪਲਟੀਨਾ ਮੋਟਰਸਾਈਕਲਾਂ ਨਾਲ ਜ਼ਬਰਦਸਤ ਟੱਕਰ ਹੋ ਗਈ। ਬੁਲੇਟ ਮੋਟਰਸਾਈਕਲ ਨੰਬਰ ਪੀ.46-ਏ.ਬੀ.-0411 ਨੂੰ ਰਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਹੰਸਵਾਲਾ (ਗੋਇੰਦਵਾਲ ਸਾਹਿਬ) ਚਲਾ ਰਿਹਾ ਸੀ ਤੇ ਉਸ ਨਾਲ ਉਸਦਾ ਭਾਣਜਾ ਜਸਕਰਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵੈਰੋਵਾਲ ਬਨਾਮ (ਤਰਨਤਾਰਨ) ਸਵਾਰ ਸੀ, ਜੋ ਕਿ ਨਕੋਦਰ ਵਿਖੇ ਇੱਕ ਡੇਰੇ ’ਤੇ ਮੱਥਾ ਟੇਕਣ ਆਏ ਸੀ। ਇਸ ਹਾਦਸੇ ਦੌਰਾਨ ਨੁਕਸਾਨੇ ਗਏ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ.05-ਏ.ਸੀ.- 9447 ’ਤੇ ਸਵਾਰ ਵਿਅਕਤੀਆਂ ਬਾਰੇ ਦੇਰ ਰਾਤ ਤੱਕ ਵੀ ਕੁੱਝ ਪਤਾ ਨਹੀਂ ਲੱਗ ਸਕਿਆ। ਜ਼ਖਮੀਆਂ ਨੂੰ ਤੁਰੰਤ ਸ਼ਾਹਕੋਟ, ਨਕੋਦਰ ਤੇ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ’ਚ ਪਹੁੰਚਾਇਆ ਗਿਆ। ਦੇਰ ਰਾਤ ਕਾਰ ਸਵਾਰ ਔਰਤ ਸਰਬਜੀਤ ਕੌਰ (30) ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਮ ਤੋੜ ਗਈ। ਇਸ ਤੋਂ ਇਲਾਵਾ ਬੁਲੇਟ ਸਵਾਰ ਹਰਜਿੰਦਰ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਔਰਤ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਰਖਵਾਈ ਦਿੱਤੀ ਗਈ ਹੈ, ਜਦਕਿ ਬਾਕੀ ਦੇ ਜ਼ਖਮੀ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਹਾਦਸੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ