ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਕਿਸਾਨ ਆਗੂ ਸੁਰਜੀਤ ਸਿੰਘ ਢੇਰ ਸਮੇਤ ਚਾਰ ਸੰਘਰਸ਼ੀ ਆਗੂਆਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਤਿੱਖਾ ਵਿਰੋਧ
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਕਿਸਾਨ ਆਗੂ ਸੁਰਜੀਤ ਸਿੰਘ ਢੇਰ ਸਮੇਤ ਚਾਰ ਸੰਘਰਸ਼ੀ ਆਗੂਆਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਤਿੱਖਾ ਵਿਰੋਧ
ਨਕੋਦਰ 30 ਅਗਸਤ ( ਨ. ਪੋ . ਬਿਊਰੋ)
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਕਿਸਾਨ ਆਗੂ ਸੁਰਜੀਤ ਸਿੰਘ ਢੇਰ ਸਮੇਤ ਚਾਰ ਸੰਘਰਸ਼ੀ ਆਗੂਆਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਤਿੱਖਾ ਵਿਰੋਧ ਕੀਤਾ ਗਿਆ। ਜਾਰੀ ਪ੍ਰੈੱਸ ਨੋਟ ਰਾਹੀਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ,ਸੂਬਾ ਵਿੱਤ ਸਕੱਤਰ ਗੁਲਜ਼ਾਰ ਖਾਨ ,ਸੂਬਾ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ,ਮਨਜੀਤ ਸਿੰਘ ਲਹਿਰਾ ਨੇ ਕਿਹਾ ਕਿ ਜਿੱਥੇ ਬਰਸਾਤਾਂ ਕਾਰਨ ਮਾਈਨਿੰਗ ਪੂਰੇ ਪੰਜਾਬ ਵਿੱਚ ਬੰਦ ਪਈ ਹੈ ਉੱਥੇ ਸ਼ਰੇਆਮ ਆਨੰਦਪੁਰ ਸਾਹਿਬ ਵਿੱਚ ਪੂਰੇ ਜ਼ੋਰਾਂ ਨਾਲ ਮਾਇਨਿੰਗ ਚਲ ਰਹੀ ਹੈ ਅਤੇ ਕੱਲ ਰਾਤੀਂ ਇਨ੍ਹਾਂ ਮਾਈਨਿੰਗ ਟਿਪਰਾਂ ਵਲੋ ਦੋ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਗੰਭੀਰ ਹਾਲਤ ਵਿੱਚ ਜ਼ਖਮੀ ਹੋਇਆ ਪੀ.ਜੀ.ਆਈ.ਚੰਡੀਗੜ੍ਹ ਵਿੱਚ ਦਾਖਲ ਹੈ।ਜਿੰਨਾ ਨੂੰ ਇਨਸਾਫ ਦਿਵਾਉਣ ਲਈ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਆਗੂ ਸੁਰਜੀਤ ਸਿੰਘ ਢੇਰ ਬਣਾਈ ਸੰਘਰਸ਼ ਕਮੇਟੀ ਨਾਲ ਊਨਾ ਰੋਡ ਤੇ ਸੰਘਰਸ਼ ਕਰ ਰਹੇ ਹਨ।ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਦਬਾਉਣ ਲਈ ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਮੁਲਜਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਨਸਾਫ ਲਈ ਲੜ੍ਹ ਰਹੇ ਲੋਕਾਂ ਨੂੰ ਪੁਲਿਸ ਬਲ ਨਾਲ ਦਬਾਇਆ ਜਾ ਰਿਹਾ ਹੈ।ਜੰਥੇਬੰਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੀ ਹੈ ਅਤੇ ਸਰਕਾਰ ਤੋ ਮੰਗ ਕਰਦੀ ਹੈ ਕਿ ਬਰਸਾਤਾਂ ਦੇ ਸਮੇਂ ਮਾਇਨਿੰਗ ਕਰਨ ਵਾਲੇ ਟਿਪਰ ਮਾਲਕਾਂ ਤੇ ਕੇਸ ਦਰਜ ਕੀਤੇ ਜਾਣ।ਇਹਨਾਂ ਟਿਪਰਾਂ ਦੀ ਲਪੇਟ ਵਿਚ ਆਏ ਵਿਅਕਤੀ ਦੇ ਪਰਿਵਾਰ ਦੀ ਆਰਥਿਕ ਮਦਦ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਜਖਮੀ ਸਾਥੀ ਦਾ ਪੂਰਾ ਇਲਾਜ ਸਰਕਾਰ ਆਪਣੇ ਖਰਚੇ ਤੇ ਕਰਵਾਏ ਅਤੇ ਇਨਸਾਫ ਲਈ ਲੜ੍ਹ ਰਹੇ ਕਿਸਾਨ ਆਗੂ ਸੁਰਜੀਤ ਸਿੰਘ ਢੇਰ ਅਤੇ ਹੋਰ ਤਿੰਨ ਆਗੂਆ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ,ਸੁਖਵਿੰਦਰ ਸਿੰਘ ਦੋਦਾ ਸ੍ਰੀ ਮੁਕਤਸਰ ਸਾਹਿਬ,ਭੂਪਿੰਦਰ ਪਾਲ ਕੌਰ ਬਠਿੰਡਾ,ਬਿਕਰਮਜੀਤ ਸਿੰਘ,ਕਮਲਜੀਤ ਸਿੰਘ ਅਮ੍ਰਿੰਤਸਰ,ਕਰਮਦੀਨ ਮਲੇਰਕੋਟਲਾ,ਸੁਰਿੰਦਰ ਕੰਬੋਜ ਫਾਜਿਲਕਾ ,ਸੁਚਾ ਸਿੰਘ ਚਾਹਲ,ਸਿਕੰਦਰ ਸਿੰਘ ਢੇਰ ਰੋਪੜ,ਗੁਰਜੀਤ ਸਿੰਘ,ਗੁਰਮੀਤ ਸਿੰਘ ਖਾਲਸਾ ਮੋਹਾਲੀ,ਜਗਤਾਰ ਸਿੰਘ,ਹਰਮਿੰਦਰਪਾਲ ਸਿੰਘ ਫਤਿਹਗੜ ਸਾਹਿਬ,ਅਮਨ ਲੰਬੀ ,ਜਗਦੀਪ ਸਿੰਘ,ਬਿਕਰ ਸਿੰਘ ਮਾਖਾ,ਲਖਵਿੰਦਰ ਸਿੰਘ ਲਾਡੀ ,ਪਰਮਲ ਸਿੰਘ ਧਨੌਲਾ ਵੱਲੋਂ ਕਿਸਾਨ ਆਗੂ ਸੁਰਜੀਤ ਸਿੰਘ ਢੇਰ ਸਮੇਤ ਸੰਘਰਸ਼ ਕਮੇਟੀ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ ਕੀਤੀ ਗਈ।