Thursday, June 19, 2025
National

PM ਨੇ ਲਾਂਚ ਕੀਤੀ ਗਤੀ ਸ਼ਕਤੀ ਯੋਜਨਾ, ਜਾਣੋ ਕੀ ਹੈ ਇਹ ਤੇ ਆਮ ਆਦਮੀ ਨੂੰ ਕਿਵੇਂ ਹੋਵੇਗਾ ਫਾਇਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ‘ਪੀਐੱਮ ਗਤੀ ਸ਼ਕਤੀ’ ਯੋਜਨਾ ਨੂੰ ਲਾਂਚ ਕੀਤਾ ਹੈ। ਇਹ ਕੇਂਦਰ ਸਰਕਾਰ ਦਾ ਮਲਟੀ-ਮੋਡਲ ਕੁਨੈਕਟੀਵਿਟੀ ਲਈ ਨੈਸ਼ਨਲ ਮਾਸਟਰ ਪਲਾਨ ਹੈ। ਸਰਕਾਰ ਮੁਤਾਬਕ ਇਹ ਯੋਜਨਾ ਭਾਰਤ ਦੇ ਇਨਫਰਾਸਟ੍ਰਕਚਰ ਲਈ ਗੇਮਚੇਂਜਰ ਸਾਬਿਤ ਹੋਵੇਗੀ। ਇਸ ਪ੍ਰੋਗਰਾਮ ‘ਚ ਸਰਕਾਰ 107 ਲੱਖ ਕਰੋੜ ਰੁਪਏ ਖਰਚ ਕਰੇਗੀ। ਆਓ ਇਸ ਬਾਰੇ ਡਿਟੇਟਲ ‘ਚ ਜਾਣਦੇ ਹਾਂ।

ਸਰਕਾਰ ਨੇ ਦੱਸਿਆ ਕਿ ਗਤੀ ਸ਼ਕੀ ਯੋਜਨਾ ਮੰਤਰਾਲਿਆਂ ਨੇ ਸਾਰੇ ਮੌਜੂਦਾ ਤੇ ਯੋਜਨਾਬੱਧ ਪਹਿਲਾਂ ਨੂੰ ਕਵਰ ਕਰਨ ਵਾਲਾ ਮਾਸਟਰ ਪਲਾਨ ਹੈ। ਇਸ ਵਿਚ ਇਕਨਾਮਿਕ ਜ਼ੋਨ ਤੇ ਕੁਨੈਕਟੀਵਿਟੀ ਇਨਫਰਾਸਟ੍ਰਕਚਰ ਵਿਕਸਤ ਕੀਤਾ ਜਾਵੇਗਾ। ਸਰਕਾਰ ਮੁਤਾਬਕ ਇਸ ਨਾਲ ਇਨਫਰਾਸਟ੍ਰਕਚਰ ਤੇ ਕੁਨੈਕਟੀਵਿਟੀ ‘ਚ ਖੇਤਰੀ ਅਤੇ ਸੈਕਟੋਰਲ ਅਸੰਤੁਲਨ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਮੁੱਖ ਸੈਕਟਰਜ਼ ਦੀ ਤੇਜ਼ ਗ੍ਰੋਥ ਦੇ ਨਾਲ ਰੁਜ਼ਗਾਰ ਪੈਦਾ ਹੋਵੇਗਾ।

ਸਰਕਾਰ ਮੁਤਾਬਕ ਇਸ ਯੋਜਨਾ ਤਹਿਤ ਬਿਨਾਂ ਕਿਸੇ ਯੋਜਨਾ ਦੇ ਕੀਤੇ ਜਾਣ ਵਾਲੇ ਕੰਸਟ੍ਰਕਸ਼ਨ ਦੀ ਵਜ੍ਹਾ ਨਾਲ ਹੋਣ ਵਾਲੀਆਂ ਰੁਕਾਵਟਾਂ ਦੂਰ ਹੋਣਗੀਆਂ। ਇਸ ਨਾਲ ਦੇਸ਼ ਵਿਚ ਬਿਨਾਂ ਕਿਸੇ ਰੁਕਾਵਟ ਦੇ ਆਵਾਜਾਈ ਹੋ ਸਕੇਗੀ। ਲੋਕਾਂ ਦੇ ਸਫ਼ਰ ਦਾ ਸਮਾਂ ਘਟੇਗਾ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਇਸ ਨਾਲ ਈਜ਼ ਆਫ ਡੂਇੰਗ ਬਿਜਨ਼ੈੱਸ ‘ਚ ਵੀ ਸੁਧਾਰ ਹੋਵੇਗਾ। ਬਿਹਤਰ ਪਲਾਨਿੰਗ ਨਾਲ ਪ੍ਰੋਡਕਟੀਵਿਟੀ ਵਧੇਗੀ। ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਲਾਗੂ ਕਰਨ ਵਿਚ ਲਾਗਤ ਤੇ ਦੇਰੀ ਘਟੇਗੀ। ਇਸ ਨਾਲ ਨਿਵੇਸ਼ ਤੇ ਮੁਕਾਬਲੇਬਾਜ਼ੀ ਨੂੰ ਵੀ ਉਤਸ਼ਾਹਤ ਮਿਲੇਗਾ।