ਨਵਾਂ ਪਿੰਡ : ਵੈਸੇ ਤਾਂ ਸਾਨੂੰ ਆਪਣੀ ਸਿਹਤ ਦਾ ਹਮੇਸ਼ਾ ਹੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਡਾ ਡੱਡੂਆਣਾ ਹਸਪਤਾਲ ਦੇ ਐੱਮਡੀ ਡਾਕਟਰ ਦੇ ਤੇਜਪਾਲ ਸਿੰਘ ਸੰਧੂ ਨੇ ਹਸਪਤਾਲ ਵਿਖੇ ਮਰੀਜ਼ਾਂ ਦੀ ਚੈੱਕਅਪ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ ਨਾ ਕਰਨ ਕਿਉਂਕਿ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ। ਡਾਕਟਰ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਬੁਖਾਰ ਤੋਂ ਬਚਾਅ ਲਈ ਆਪਣੇ ਆਲ਼ੇ-ਦੁਆਲ਼ੇ ਦੀ ਸਫਾਈ ਵੱਲ ਧਿਆਨ ਦੇਣ ਤਾਂ ਕਿ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਇਸ ਮੌਕੇ ਕੇਸਰ ਇੰਡਸਟਰੀ ਦੇ ਮਾਲਕ ਨਾਨਕ ਸਿੰਘ ਨਵਾਂ ਪਿੰਡ, ਅਵਤਾਰ ਸਿੰਘ, ਗੁਰਜੀਤ ਸਿੰਘ, ਮੈਡਮ ਮਨਜੋਤ ਕੌਰ, ਮੈਡਮ ਕੁਲਵਿੰਦਰ ਕੌਰ, ਮੈਡਮ ਪ੍ਰਭਜੋਤ ਕੌਰ ਸਾਧਪੁਰਾ, ਮੈਡਮ ਲਖਵਿੰਦਰ ਕੌਰ, ਰਾਣੀ ਸ਼ਰਮਾਂ, ਮੈਡਮ ਹਰਮਨਦੀਪ ਕੌਰ ਵਡਾਲਾ ਜੌਹਲ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਮਡੀ ਜਗਦੀਸ਼ ਸਿੰਘ, ਕੇਪੀ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।