Thursday, June 19, 2025
Punjab

ਜੇਕਰ ਤੁਹਾਡੇ ਨੇੜੇ ਕਿਤੇ ਡ੍ਰੋਨ ਡਿੱਗਦਾ ਹੈ ਤਾਂ ਉਸ ਦੇ ਨੇੜੇ ਨਾ ਜਾਇਆ ਜਾਵੇ। ਇਸ ਵਿੱਚ ਧਮਾਕਾ ਹੋਣ ਨਾਲ ਨੁਕਸਾਨ ਹੋ ਸਕਦਾ ਹੈ। — ਡਿਪਟੀ ਕਮਿਸ਼ਨਰ ਜਲੰਧਰ

ਨਕੋਦਰ ਪੋਸਟ ਬਿਊਰੋ

ਜਲੰਧਰ 10 ਮਈ

ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ  ਨੇ ਪ੍ਰੈਸ  ਨੋਟ ਰਾਹੀਂ  ਦੱਸਿਆ ਕਿ ਜੇਕਰ ਤੁਹਾਡੇ ਨੇੜੇ ਕਿਤੇ ਡ੍ਰੋਨ ਡਿੱਗਦਾ ਹੈ ਤਾਂ ਉਸ ਦੇ ਨੇੜੇ ਨਾ ਜਾਇਆ ਜਾਵੇ। ਇਸ ਵਿੱਚ ਧਮਾਕਾ ਹੋਣ ਨਾਲ ਨੁਕਸਾਨ ਹੋ ਸਕਦਾ ਹੈ।

ਡ੍ਰੋਨ ਡਿੱਗਣ ਸਬੰਧੀ ਤੁਰੰਤ ਆਪਣੇ ਨੇੜੇ ਦੇ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਨੰਬਰ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੇ ਨੰਬਰ 0181-2224417 ‘ਵੀ ਸੂਚਨਾ ਦਿੱਤੀ ਜਾ ਸਕਦੀ ਹੈ।