Thursday, June 19, 2025
LocalPunjab

ਭੁਪਿੰਦਰ ਅਜੀਤ ਸਿੰਘ ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਦੇ ਪ੍ਰਧਾਨ ਬਣੇ. ਧੀਰਜ ਵੱਧਵਾ ਸਕੱਤਰ ਅਤੇ ਮਹਿੰਦਰ ਪਾਲ ਸਿੰਘ ਖਜਾਨਚੀ ਚੁਣੇ ਗਏ

ਅਨਿਲ ਐਰੀ 

 

ਭੁਪਿੰਦਰ ਅਜੀਤ ਸਿੰਘ ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਦੇ ਪ੍ਰਧਾਨ ਬਣੇ.
ਧੀਰਜ ਵੱਧਵਾ ਸਕੱਤਰ ਅਤੇ ਮਹਿੰਦਰ ਪਾਲ ਸਿੰਘ ਖਜਾਨਚੀ ਚੁਣੇ ਗਏ
ਨਕੋਦਰ 12 ਅਪ੍ਰੈਲ .
ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਦੀ ਸਾਲ 2025–26 ਦੀ ਚੋਣ ਅੱਜ ਇੱਕ ਸਥਾਨਕ ਹੋਟਲ ਵਿੱਚ ਸ਼੍ਰੀ ਰਵੀ ਸ਼ਰਮਾ ਚੋਣ ਅਬਜ਼ਰਵਰ ਜੀਂ ਦੀ ਦੇਖ ਰੇਖ ਹੇਠ ਹੋਈ. ਹਾਊਸ ਵੱਲੋਂ ਸਰਵਸੰਮਤੀ ਨਾਲ ਭੁਪਿੰਦਰ ਅਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ. ਜਿਸ ਦਾ ਸੱਭ ਹਾਜ਼ਰ ਮੈਂਬਰਾਂ ਨੇ ਤਾੜੀਆਂ ਵਜਾ ਕੇ ਸਮਰਥਨ ਕੀਤਾ. ਇਸੇ ਤਰ੍ਹਾਂ ਧੀਰਜ ਵੱਧਵਾ ਨੂੰ ਸਕੱਤਰ ਅਤੇ ਮਹਿੰਦਰ ਪਾਲ ਸਿੰਘ ਨੂੰ ਖਜਾਨਚੀ ਵੱਜੋਂ ਸਰਵਸੰਮਤੀ ਨਾਲ ਚੁਣ ਲਿਆ ਗਿਆ. ਸ਼੍ਰੀ ਰਵੀ ਸ਼ਰਮਾ ਜੀਂ ਨੇ ਨਵੀਂ ਚੁਣੀ ਟੀਮ ਦਾ ਐਂਲਾਨ ਕੀਤਾ ਅਤੇ ਵਧਾਈ ਦਿੱਤੀ. ਉਨ੍ਹਾਂ ਨਵੀਂ ਟੀਮ ਨੂੰ ਅੱਗੋਂ ਹੋਰ ਜ਼ੋਰ-ਸ਼ੋਰ ਨਾਲ ਸਮਾਜ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ. ਇਸ਼ ਮੌਕੇ ਅਜੇ ਵਰਮਾ ਨੂੰ ਵੀ ਅਰਗੇਨਾਇਜ਼ਿੰਗ ਸਕੱਤਰ ਨਿਯੁਕਤ ਕੀਤਾ ਗਿਆ. ਚੋਣ ਅਬਜਰਵਰ ਸ਼੍ਰੀ ਰਵੀ ਸ਼ਰਮਾ, ਪ੍ਰੇਮਸਾਗਰ ਸ਼ਰਮਾ ਮੁੱਖ ਸਲਾਹਕਾਰ, ਆਕਾਸ਼ ਚੰਦਰ ਭੱਲਾ ਸਰਪ੍ਰਸੱਤ ਵੱਲੋਂ ਨਵੀਂ ਟੀਮ ਨੂੰ ਹਾਰ ਅਤੇ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ.. ਇਸ਼ ਮੌਕੇ ਸਾਰੇ ਹਾਜ਼ਰ ਮੇਂਬਰਾਂ ਨੂੰ ਵੀਂ ਸਨਮਾਨਿਤ ਕੀਤਾ ਗਿਆ. ਅੰਤ ਵਿੱਚ ਸਾਰੇ ਮੇਂਬਰਾਂ ਨੇ ਸ਼੍ਰੀ ਰਵੀ ਸ਼ਰਮਾ ਜੀਂ ਨੂੰ ਹਾਰ ਅਤੇ ਲੋਈ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਸਰਸਵਤੀ ਮਾਤਾ ਜੀਂ ਦੀ ਤਸਵੀਰ ਭੇਂਟ ਕੀਤੀ. ਇਸ਼ ਮੌਕੇ ਸ਼ਾਖਾ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਹਾਜ਼ਰ ਮੇਂਬਰਾਂ ਦਾ ਧੰਨਵਾਦ ਕੀਤਾ ਗਿਆ. ਸਟੇਜ ਦੀ ਸੇਵਾ ਅਜੇ ਵਰਮਾ ਵੱਲੋਂ ਬਾਖੂਬੀ ਨਿਭਾਈ ਗਈ.ਹਾਜ਼ਰ ਮੇਂਬਰਾਂ ਚ ਸਰਵਸ੍ਰੀ ਪ੍ਰੇਮ ਸਾਗਰ ਸ਼ਰਮਾ, ਆਕਾਸ਼ ਚੰਦਰ ਭੱਲਾ,ਅਜੇ ਵੱਧਵਾ,ਸਰਬਜੀਤ ਸਿੰਘ ਧੀਮਾਨ, ਪਰਮਿੰਦਰ ਕੁਮਾਰ,ਸੋਮ ਨਾਥ ਸ਼ਰਮਾ, ਪ੍ਰੇਮ ਨਾਥ, ਸਚਿੰਦਰ ਰਿਹਾਨ, ਵਿਜੇ ਗੁਪਤਾ,ਵਿਜੇ ਵਰਮਾ, ਅਤੇ ਹੋਰ ਮੈਬਰ ਹਾਜ਼ਰ ਸਨ.