Thursday, June 19, 2025
LocalPunjab

*ਸ਼੍ਰੀ ਗੁਰਮੀਤ ਸਿੰਘ SSP, ਜਲੰਧਰ ਦਿਹਾਤੀ ਵਲੋਂ ਸ਼ਾਹਕੋਟ ਵਿਖੇ ਮਹੱਤਵਪੂਰਨ ਦੌਰਾ**

ਅਨਿਲ ਐਰੀ 

**ਸ਼੍ਰੀ ਗੁਰਮੀਤ ਸਿੰਘ SSP, ਜਲੰਧਰ ਦਿਹਾਤੀ ਵਲੋਂ ਸ਼ਾਹਕੋਟ ਵਿਖੇ ਮਹੱਤਵਪੂਰਨ ਦੌਰਾ**

ਜਲੰਧਰ 6 ਮਾਰਚ 

ਜਲੰਧਰ ਦਿਹਾਤੀ ਪੁਲਿਸ SSP ਸ਼੍ਰੀ ਗੁਰਮੀਤ ਸਿੰਘ ਨੇ ਅੱਜ ਦਫਤਰ DSP ਸ਼ਾਹਕੋਟ, ਸਾਂਝ ਕੇਂਦਰ ਸ਼ਾਹਕੋਟ ਅਤੇ ਥਾਣਾ ਸ਼ਾਹਕੋਟ ਦਾ ਦੌਰਾ ਕਰਦੇ ਹੋਏ ਵਿਭਿੰਨ ਵਿਭਾਗੀ ਕੰਮਕਾਜ ਦੀ ਸਮੀਖਿਆ ਕੀਤੀ।

ਉਨ੍ਹਾਂ ਨੇ ਸੜਕ ਸੁਰੱਖਿਆ ਫੋਰਸ, ERV ਟੀਮ ਅਤੇ ਕਾਲ 112 ਸੇਵਾ ਦੀ ਵੀ ਚੈਕਿੰਗ ਕਰਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ SSP ਜਲੰਧਰ ਦਿਹਾਤੀ ਨੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜਨਤਾ ਦੀ ਸੇਵਾ ਤੇ ਕਾਨੂੰਨ ਵਿਵਸਥਾ ਦੀ ਸੁਧਾਰ ਵਾਸਤੇ ਹਰ ਸੰਭਵ ਯਤਨ ਕੀਤਾ ਜਾਵੇ।

ਇਸ ਮੌਕੇ ਅਧਿਕਾਰੀ, ਥਾਣਾ ਮੁਖੀ ਅਤੇ ਹੋਰ ਸਟਾਫ ਮੌਜੂਦ ਰਹੇ। SSP ਨੇ ਜ਼ੋਰ ਦਿੰਦਿਆਂ ਕਿਹਾ ਕਿ **ਅਮਨ-ਕਾਨੂੰਨ ਦੀ ਬਹਾਲੀ, ਯੁੱਧ ਨਸ਼ਿਆ ਵਿਰੁੱਧ ਅਤੇ ਆਮ ਲੋਕਾਂ ਦੀ ਭਲਾਈ** ਪੁਲਿਸ ਦੀ ਪ੍ਰਾਥਮਿਕਤਾ ਰਹੇਗੀ।