Friday, June 20, 2025
LocalPunjab

ਨਕੋਦਰ ਵਿਖੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ

ਨਕੋਦਰ ਵਿਖੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ 
ਨਕੋਦਰ 6 ਮਾਰਚ( ਅਨਿਲ ਐਰੀ/ ਅਰਵਿੰਦਰ ਸਿੰਘ ਟੋਨੀ )
ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਜਾਰੀ ਪ੍ਰੈਸ ਨੋਟ ਅਨੂਸਾਰ
ਪੰਜਾਬ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨਾਲ ਮੀਟਿੰਗ ਨਾ ਕਰਨ, ਮੰਗਾਂ ਦੀ ਪੂਰਤੀ ਲਈ ਬਜਟ ਵਿੱਚ ਕੋਈ ਤਜਵੀਜ਼ ਨਾ ਰੱਖਣ, ਪੰਜਾਬ ਦੇ ਲੋਕਾਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਵਿਰੁੱਧ ਅਤੇ ਕੰਪਿਊਟਰ ਅਧਿਆਪਕਾਂ ਤੇ ਕੀਤੇ ਤਸ਼ੱਦਦ ਵਿਰੁੱਧ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ  ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਲਾਜ਼ਮਾਂ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਬੀਪੀਈਓ ਦਫ਼ਤਰ ਨਕੋਦਰ ਵਿਖੇ  ਕੰਵਲਜੀਤ ਸੰਗੋਵਾਲ ਅਤੇ ਬਲਜੀਤ ਸਿੰਘ ਕੁਲਾਰ ਵੱਲੋਂ, ਭੋਡੇ ਸਪਰਾਏ ਵਿਖੇ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ,  ਮਲਕੋ ਤਰਾੜ ਵਿਖੇ ਸੰਦੀਪ ਕੰਬੋਜ ਦੀ ਅਗਵਾਈ ਵਿੱਚ ਅਤੇ ਪ੍ਰਤਾਪਪੁਰਾ ਲਾਂਬੜਾ ਵਿਖੇ ਵਿਜੈ ਕੁਮਾਰ ਦੀ ਅਗਵਾਈ ਵਿੱਚ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਏ ਕਿ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਮੁਲਾਜ਼ਮ ਮੰਗਾਂ ਨੂੰ ਅਣਗੋਲਿਆ ਕੀਤਾ ਹੋਇਆ ਹੈ। ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੀ ਮੰਗ ਮੰਨਣ ਉਪਰੰਤ ਵੀ ਇਸ ਬਾਰੇ ਠੀਕ ਤਰ੍ਹਾਂ ਨਾਲ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ। ਡੀ.ਏ. ਦੀਆਂ ਪੈਂਡਿਗ 8% ਕਿਸ਼ਤਾਂ ਰਲੀਜ ਨਹੀਂ ਕੀਤੀਆਂ ਜਾ ਰਹੀਆਂ, ਪੇਂਡੂ ਭੱਤੇ ਸਮੇਤ ਕੱਟੇ ਹੋਏ ਹੋਰ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, 6ਵੇਂ ਪੇਅ-ਕਮਿਸ਼ਨ ਦਾ ਬਕਾਇਆ ਰਲੀਜ਼ ਨਹੀਂ  ਕੀਤਾ ਜਾ ਰਿਹਾ ਹੈ।ਕੀਤੇ ਵਾਅਦੇ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਅੰਦਰ ਸਰਕਾਰ ਪ੍ਰਤੀ ਬਹੁਤ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਪ੍ਰਤੀਕਰਮ ਵਜੋਂ  ਸਮੂਹ ਪੰਜਾਬ ਵਿੱਚ ਅਧਿਆਪਕਾਂ ਅਤੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਮੁਲਾਜ਼ਮ ਆਗੂ ਰਸ਼ਮਿੰਦਰ ਪਾਲ ਸੋਨੂੰ, ਰਕੇਸ਼ ਕੁਮਾਰ ਬੰਟੀ, ਸ਼ੇਖਰ ਚੰਦ, ਪਿਆਰਾ ਸਿੰਘ, ਕਲਭੂਸ਼ਨ ਗੁਪਤਾ, ਜਸਵੀਰ ਸਿੰਘ, ਵਨੀਤ ਕੁਮਾਰ, ਦੀਪਕ ਕੁਮਾਰ,ਰਘਵੀਰ ਪਾਲ,ਕਮਲਦੇਵ ਸਿੰਘ, ਜਸਵੰਤ ਸਿੰਘ ਰੌਲੀ ਅੰਮ੍ਰਿਤਪਾਲ ਕੌਰ ਰੌਲੀ, ਸੁਖਰਾਜ ਸਿੰਘ, ਅਭੈਜੀਤ ਸਿੰਘ ਵਿਰਕ, ਪਰਮਜੀਤ ਕੌਰ, ਸਤਿੰਦਰਜੀਤ, ਤਰਲੋਕ ਸਿੰਘ, ਅਮਨ ਵਰਮਾ ,ਵਿਸ਼ਾਲ, ਲਖਵੀਰ ਕੌਰ, ਸਵਿੰਦਰ ਗਿੱਲ, ਮੀਨਾਕਸ਼ੀ ਕਪਿਲਾ, ਸੁਖਜਿੰਦਰ ਸਿੰਘ ਹਰਮੀਤ ਕੌਰ, ਮੈਡਮ ਭਾਵਨਾ ਅਤੇ ਪਰਮਜੀਤ ਕੌਰ ਆਦਿ ਆਗੂ ਹਾਜ਼ਰ ਸਨ।