ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ-ਇਜ਼ਰਾਈਲ ਪ੍ਰੋਜੈਕਟ) ਦਾ ਕੀਤਾ ਗਿਆ ਦੌਰਾ।
ਅਨਿਲ ਐਰੀ
ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ-ਇਜ਼ਰਾਈਲ ਪ੍ਰੋਜੈਕਟ) ਦਾ ਕੀਤਾ ਗਿਆ ਦੌਰਾ।
ਜਲੰਧਰ 26 ਫਰਵਰੀ
ਸੋਮਵਾਰ 26 ਫਰਵਰੀ ਨੂੰ ਇਜ਼ਰਾਈਲੀ ਮਾਹਿਰ ਨੇ ਇੰਡੋ-ਇਜ਼ਰਾਈਲ ਪ੍ਰੋਜੈਕਟ ਸੈਂਟਰ ਆਫ ਐਕਸੇਲੈਂਸ ਫਾਰ ਵੈਜ਼ੀਟੇਬਲਜ਼, ਕਰਤਾਰਪੁਰ ਵਿੱਖੇ ਮਿਸਟਰ ਯੂਰੀ ਰੁਬਿੰਸਟੀਨ , ਐਗਰੀਕਲਚਰ ਅਟੈਚੀ ਮਸ਼ਵ, ਐਂਬੈਸੀ ਆਫ ਇਸਰਾਏਲ ਇਨ ਇੰਡੀਆ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਲਾਲ ਬਹਾਦਰ ਦਮਾਬੀਆ, ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਕੰਟਰੋਲਿੰਗ ਅਫਸਰ, ਸੀ.ਓ.ਈ., ਜਲੰਧਰ, ਸ੍ਰੀ. ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ, ਜਲੰਧਰ ਅਤੇ ਡਾ. ਦਲਜੀਤ ਸਿੰਘ ਗਿੱਲ, ਸਹਾਇਕ ਡਾਇਰੈਕਟਰ ਬਾਗਬਾਨੀ, ਐਸ.ਬੀ.ਐਸ. ਨਗਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੈਂਟਰ ਵਿਖੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਦੱਸਿਆ। ਉਨ੍ਹਾਂ ਵੱਲੋਂ ਵਿਜਿਟ ਦੌਰਾਨ ਸੈਂਟਰ ਵਿਖੇ ਚੱਲ ਰਹੀਆਂ ਮੁੱਖ ਗਤੀਵਿਧੀਆਂ ਬਾਰੇ ਸਮੁੱਚੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਗਈ, ਜਿਸ ਦੌਰਾਨ ਉਨ੍ਹਾਂ ਦੱਸਿਆ ਗਿਆ ਕਿ ਹੁਣ ਤੱਕ 1500 ਤੋਂ ਵੱਧ ਕਿਸਾਨ ਇਸ ਆਧੁਨਿਕ ਇਜ਼ਰਾਈਲੀ ਤਰੀਕਿਆਂ ਨਾਲ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਸਿਖਲਾਈ ਲਈ ਜਾ ਚੁੱਕੀ ਹੈ। ਇਸ ਮੌਕੇ ਸ੍ਰੀ. ਤੇਜਬੀਰ ਸਿੰਘ, ਪ੍ਰੋਜੈਕਟ ਅਫਸਰ, ਸੀ.ਈ.ਵੀ. ਕਰਤਾਰਪੁਰ ਵਲੋਂ ਦੱਸਿਆ ਕਿ ਸੀ.ਓ.ਈ. ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 206.69 ਲੱਖ ਰੋਗ ਰਹਿਤ ਵਧੀਆ ਕੁਆਲਟੀ ਦੀਆਂ ਪਨੀਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਉਪਰੰਤ ਡੈਲੀਗੇਟਸ ਨੂੰ ਸੈਂਟਰ ਦੀ ਫੀਲਡ ਵਿਜ਼ਿਟ ਕਰਵਾਈ ਗਈ, ਜਿਸ ਦੌਰਾਨ ਇਜ਼ਰਾਈਲੀ ਡੈਲੀਗੇਟਸ ਵੱਲੋਂ ਵੱਖ-ਵੱਖ ਯੂਨਿਟ, ਨਰਸਰੀ, ਓਪਨ ਫੀਲਡ, ਹਾਈਡ੍ਰੋਪੋਨਿਕ ਯੂਨਿਟ, ਪੈਕ ਹਾਊਸ, ਇਮੇਜ਼ ਬੇਸਡ ਗਰੇਡਿੰਗ ਸੋਰਟਿੰਗ ਪੈਕਿੰਗ ਲਾਈਨ ਅਤੇ ਸੇਲ ਆਊਟਲੈਟ ਸਾਰੇ ਦੇਖੇ ਗਏ ਤੇ ਕਾਫੀ ਸਵਾਲ-ਜਵਾਬ ਵੀ ਸਾਂਝੇ ਕੀਤੇ ਗਏ। ਇਸ ਮੌਕੇ ਸੈਂਟਰ ਸਬੰਧੀ ਹੋਰ ਇਜ਼ਰਾਈਲੀ ਆਧੁਨਿਕ ਤਕਨੀਕਾਂ/ ਨਵੀਆਂ ਵਿਧੀਆਂ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਉਪਰੰਤ ਸ੍ਰੀ. ਤ੍ਰਿਪਤ ਕੁਮਾਰ, ਬਾਗਬਾਨੀ ਵਿਕਾਸ ਅਫਸਰ (ਸੀ.ਈ.ਵੀ.) ਵੱਲੋਂ ਪਲਾਂਟ ਕਲੀਨਿਕ ਲੈਬ ਅਤੇ ਸਬਜ਼ੀਆਂ ਨੂੰ ਆ ਰਹੀਆਂ ਕੀਟਨਾਸ਼ਕ ਦਵਾਈਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰਚਨਦੀਪ ਐਮ.ਆਈ.ਈ. ਵੱਲੋਂ ਤ੍ਰਿਪ ਇਰੀਗੇਸ਼ਨ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ ਅਤੇ ਸ੍ਰੀ ਅਨਮੋਲਦੀਪ ਸਿੰਘ, ਵੈਜੀਟੇਬਲ ਕੰਸਲਟੈਂਟ ਵੱਲੋਂ ਸੈਂਟਰ ਵਿਖੇ ਡਿਮਾਂਸਟ੍ਰੇਸ਼ਨ ਦੇ ਤੌਰ ਤੇ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਦੀ ਪੈਦਾਵਾਰ ਦੀ ਪ੍ਰਦਰਸ਼ਿਤ ਲਾਈਵ ਸੈਂਪਲਾਂ ਬਾਰੇ ਜਾਣਕਾਰੀ ਦਿੱਤੀ ਗਈ।