ਮਾਂ ਸਰਸਵਤੀ ਪੂਜਾ ਕਮੇਟੀ ਸ਼ਾਹਕੋਟ 14 ਫਰਵਰੀ ਨੂੰ ਮਨਾਏਗੀ ਬਸੰਤ ਪੰਚਮੀ ਅਤੇ 15 ਨੂੰ ਕਰੇਗੀ ਮੂਰਤੀ ਵਿਸਰਜਨ : ਪੰਡਿਤ ਵਿਵੇਕ ਸ਼ੁਕਲਾ ।

ਸ਼ਾਹਕੋਟ/ ਮਲਸੀਆਂ 10 ਫਰਵਰੀ ( ਰਣਜੀਤ ਬਹਾਦੁਰ ) :- ਹਰ ਸਾਲ ਦੀ ਤਰਾਂ ਇਸ ਸਾਲ ਵੀ ਮਾਂ ਸਰਸਵਤੀ ਪੂਜਾ ਕਮੇਟੀ ਸ਼ਾਹਕੋਟ ਵੱਲੋ ਬਸੰਤ ਪੰਚਮੀ ਦਾ ਤਿਉਹਾਰ 14 ਫਰਵਰੀ ਦਿਨ ਬੁੱਧਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾਂ ਨਾਲ ਮਨਾਉਣ ਬਾਰੇ ਫੈਸਲਾ ਕੀਤਾ ਹੈ।
ਪੂਜਾ ਕਮੇਟੀ ਵੱਲੋ ਅੱਜ ਦੇਵੀ ਤਲਾਬ ਮੰਦਿਰ,ਪ੍ਰਾਚੀਨ ਸ਼ਿਵ ਮੰਦਿਰ ( ਬਾਵੀ ਵਾਲਾ ) ਨਵਾਂ ਕਿਲਾ ਰੋਡ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਵਿਵੇਕ ਸ਼ੁਕਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 14 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 10.30 ਵਜੇ ਮਾਂ ਸਰਸਵਤੀ ਦੀ ਪੂਜਾ ਅਰਚਨਾਂ ਕੀਤੀ ਜਾਵੇਗੀ ਅਤੇ ਦੁਪਿਹਰ 1.30 ਵਜੇ ਅਤੁੱਟ ਲੰਗਰ ਵਰਤਾਇਆ ਜਾਵੇਗਾ ਜਦਕਿ ਸ਼ਾਮ 4 ਵਜੇ ਤੋ 6 ਵਜੇ ਤੱਕ ਸ਼੍ਰੀ ਹਰਿਨਾਮ ਸੰਕੀਰਤਨ ਮੰਡਲੀ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕਰੇਗੀ। ਅਗਲੇ ਦਿਨ 15 ਫਰਵਰੀ ਨੂੰ ਸਵੇਰੇ 11 ਵਜੇ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਦੇਵੀ ਤਲਾਬ ਮੰਦਿਰ ਤੋ ਰਵਾਨਾਂ ਹੋ ਕੇ ਸ਼ਹਿਰ ਦੀ ਪ੍ਰੀਕਰਮਾਂ ਕਰਨ ਉਪਰੰਤ ਬਿਆਸ ਨਦੀ ਵਿੱਚ ਮੂਰਤੀ ਵਿਸਰਜਿਤ ਕੀਤੀ ਜਾਵੇਗੀ।
ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਦੁਰਯੋਧਨ ਗੁਪਤਾ, ਰਾਮ ਪਾਲ, ਦੀਨ ਦਿਆਲ, ਵਿਕਾਸ ਮੰਡਲ, ਸ਼ੰਕਰ, ਰਾਣਾਂ, ਭੁਪਿੰਦਰ ਗੁਪਤਾ, ਭੀਮ ਮੰਡਲ, ਰਾਣਾਂ ਪ੍ਰਤਾਪ, ਗੱਬੂ ਸਾਹਨੀ, ਜੁਗਿੰਦਰ, ਪ੍ਰਦੀਪ ਕੁਮਾਰ, ਸੰਤੋਸ਼ ਮੰਡਲ, ਵਿਨੋਦ ਯਾਦਵ, ਮਨੋਜ ਮੰਡਲ, ਦੀਪੂ ਕੁਮਾਰ, ਪੱਪੂ ਪੱਥਰ, ਸਤਵਿੰਦਰ ਪੱਥਰ, ਕਰਨ ਮੰਡਲ, ਜੁਗੇਸ਼ ਮੰਡਲ, ਰਜੇਸ਼ ਮੰਡਲ, ਪ੍ਰਕਾਸ਼ ਮੰਡਲ ਅਤੇ ਪ੍ਰਮੋਦ ਆਦਿ ਹਾਜਰ ਸਨ।ਮਾਂ ਸਰਸਵਤੀ ਪੂਜਾ ਕਮੇਟੀ ਸ਼ਾਹਕੋਟ 14 ਫਰਵਰੀ ਨੂੰ ਮਨਾਏਗੀ ਬਸੰਤ ਪੰਚਮੀ ਅਤੇ 15 ਨੂੰ ਕਰੇਗੀ ਮੂਰਤੀ ਵਿਸਰਜਨ : ਪੰਡਿਤ ਵਿਵੇਕ ਸ਼ੁਕਲਾ ।
ਸ਼ਾਹਕੋਟ/ ਮਲਸੀਆਂ 10 ਫਰਵਰੀ ( ਰਣਜੀਤ ਬਹਾਦੁਰ ) :- ਹਰ ਸਾਲ ਦੀ ਤਰਾਂ ਇਸ ਸਾਲ ਵੀ ਮਾਂ ਸਰਸਵਤੀ ਪੂਜਾ ਕਮੇਟੀ ਸ਼ਾਹਕੋਟ ਵੱਲੋ ਬਸੰਤ ਪੰਚਮੀ ਦਾ ਤਿਉਹਾਰ 14 ਫਰਵਰੀ ਦਿਨ ਬੁੱਧਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾਂ ਨਾਲ ਮਨਾਉਣ ਬਾਰੇ ਫੈਸਲਾ ਕੀਤਾ ਹੈ।
ਪੂਜਾ ਕਮੇਟੀ ਵੱਲੋ ਅੱਜ ਦੇਵੀ ਤਲਾਬ ਮੰਦਿਰ,ਪ੍ਰਾਚੀਨ ਸ਼ਿਵ ਮੰਦਿਰ ( ਬਾਵੀ ਵਾਲਾ ) ਨਵਾਂ ਕਿਲਾ ਰੋਡ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਵਿਵੇਕ ਸ਼ੁਕਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 14 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 10.30 ਵਜੇ ਮਾਂ ਸਰਸਵਤੀ ਦੀ ਪੂਜਾ ਅਰਚਨਾਂ ਕੀਤੀ ਜਾਵੇਗੀ ਅਤੇ ਦੁਪਿਹਰ 1.30 ਵਜੇ ਅਤੁੱਟ ਲੰਗਰ ਵਰਤਾਇਆ ਜਾਵੇਗਾ ਜਦਕਿ ਸ਼ਾਮ 4 ਵਜੇ ਤੋ 6 ਵਜੇ ਤੱਕ ਸ਼੍ਰੀ ਹਰਿਨਾਮ ਸੰਕੀਰਤਨ ਮੰਡਲੀ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕਰੇਗੀ। ਅਗਲੇ ਦਿਨ 15 ਫਰਵਰੀ ਨੂੰ ਸਵੇਰੇ 11 ਵਜੇ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਦੇਵੀ ਤਲਾਬ ਮੰਦਿਰ ਤੋ ਰਵਾਨਾਂ ਹੋ ਕੇ ਸ਼ਹਿਰ ਦੀ ਪ੍ਰੀਕਰਮਾਂ ਕਰਨ ਉਪਰੰਤ ਬਿਆਸ ਨਦੀ ਵਿੱਚ ਮੂਰਤੀ ਵਿਸਰਜਿਤ ਕੀਤੀ ਜਾਵੇਗੀ।
ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਦੁਰਯੋਧਨ ਗੁਪਤਾ, ਰਾਮ ਪਾਲ, ਦੀਨ ਦਿਆਲ, ਵਿਕਾਸ ਮੰਡਲ, ਸ਼ੰਕਰ, ਰਾਣਾਂ, ਭੁਪਿੰਦਰ ਗੁਪਤਾ, ਭੀਮ ਮੰਡਲ, ਰਾਣਾਂ ਪ੍ਰਤਾਪ, ਗੱਬੂ ਸਾਹਨੀ, ਜੁਗਿੰਦਰ, ਪ੍ਰਦੀਪ ਕੁਮਾਰ, ਸੰਤੋਸ਼ ਮੰਡਲ, ਵਿਨੋਦ ਯਾਦਵ, ਮਨੋਜ ਮੰਡਲ, ਦੀਪੂ ਕੁਮਾਰ, ਪੱਪੂ ਪੱਥਰ, ਸਤਵਿੰਦਰ ਪੱਥਰ, ਕਰਨ ਮੰਡਲ, ਜੁਗੇਸ਼ ਮੰਡਲ, ਰਜੇਸ਼ ਮੰਡਲ, ਪ੍ਰਕਾਸ਼ ਮੰਡਲ ਅਤੇ ਪ੍ਰਮੋਦ ਆਦਿ ਹਾਜਰ ਸਨ।