ਐਨ ਆਰ ਆਈ ਹੇਅਰ ਨੇ ਨੰਬਰਦਾਰ ਯੂਨੀਅਨ ਦੀ ਮਾਲੀ ਸਹਾਇਤਾ ਕੀਤੀ
ਐਨ ਆਰ ਆਈ ਹੇਅਰ ਨੇ ਨੰਬਰਦਾਰ ਯੂਨੀਅਨ ਦੀ ਮਾਲੀ ਸਹਾਇਤਾ ਕੀਤੀ
ਨਕੋਦਰ 25 ਜਨਵਰੀ ( ਰਾਜ ਕੁਮਾਰ ਮਹਿਮੀ ) :-ਨੰਬਰਦਾਰ ਸਮਾਜ ਸੇਵਕ ਦੇ ਤੌਰ ਤੇ ਕੰਮ ਕਰਕੇ ਲੋਕਾਂ ਵਿੱਚ ਸਤਿਕਾਰੇ ਜਾਂਦੇ ਹਨ। ਇਹ ਵਿਚਾਰ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ ਸਮਰਾ (643) ਜਿਲ੍ਹਾ ਜਲੰਧਰ ਦਿਹਾਤੀ ਨੇ ਅੱਜ ਯੂਨੀਅਨ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਨੰਬਰਦਾਰਾਂ ਦਾ ਸਮਾਜ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਸ ਤਰ੍ਹਾਂ ਹੀ ਪ੍ਰਸ਼ਾਸ਼ਨ ਵਿੱਚ ਵੀ ਆਪਣੇ ਚੰਗੇ ਕੰਮਾਂ ਕਰਕੇ ਨੰਬਰਦਾਰਾਂ ਨੂੰ ਮਾਣ ਮਿਲਦਾ ਹੈ। ਅੱਜ ਯੂਨੀਅਨ ਦੇ ਦਫ਼ਤਰ ਵਿੱਚ ਇੱਕ ਬਹੁਤ ਮਾਣਮੱਤੀ ਸ਼ਖਸ਼ੀਅਤ ਸ੍ਰ ਕਸ਼ਮੀਰ ਸਿੰਘ ਹੇਅਰ ਸਪੋਕਸਪ੍ਰਸਨ ਟੌਰੰਗਾ ਸਿੱਖ ਸੁਸਾਇਟੀ ਅਤੇ ਫਾਉਂਡਰ ਮੈਂਬਰ ਸ਼੍ਰੋਮਣੀ ਸਿੱਖ ਐਸੋਸੀਏਸ਼ਨ ਨਿਊਜ਼ੀਲੈਂਡ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦਾ ਦਫ਼ਤਰ ਵਿੱਚ ਪਹੁੰਚਣ ਤੇ ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਅਤੇ ਹੋਰ ਮੈਂਬਰਾਂ ਨੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਤੇ ਐਨ ਆਰ ਆਈ ਸ੍ਰ ਹੇਅਰ ਨੇ ਕਿਹਾ ਕਿ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜਾ ਤੁਸੀਂ ਦਫ਼ਤਰ ਬਣਾਇਆ ਹੁਣ ਸਾਰੇ ਕੰਮ ਕਰਵਾਉਣ ਵਾਲ਼ੇ ਤੁਹਾਡੇ ਕੋਲ ਦਫ਼ਤਰ ਵਿੱਚ ਪਹੁੰਚ ਜਾਂਦੇ ਹਨ ਪਹਿਲਾਂ ਨੰਬਰਦਾਰ ਨੂੰ ਲੱਭਣਾ ਪੈਂਦਾ ਸੀ। ਯੂਨੀਅਨ ਵੱਲੋਂ ਨੰਬਰਦਾਰਾ ਦੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਵੀ ਉਹਨਾਂ ਸ਼ਲਾਘਾ ਕੀਤੀ ਅਤੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਗਿਆਰਾਂ ਹਜ਼ਾਰ ਰੁਪਏ ਯੂਨੀਅਨ ਵਾਸਤੇ ਸਹਾਇਤਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਅੱਗੇ ਤੋਂ ਵੀ ਵੱਧ ਤੋਂ ਵੱਧ ਯੋਗਦਾਨ ਯੂਨੀਅਨ ਨੂੰ ਦਿੰਦੇ ਰਹਿਣਗੇ। ਇਸ ਮੌਕੇ ਤੇ ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਨ ਆਰ ਆਈ ਕਸ਼ਮੀਰ ਸਿੰਘ ਹੇਅਰ ਬੇਸ਼ੱਕ ਨਿਊਜ਼ੀਲੈਂਡ ਰਹਿੰਦੇ ਹਨ ਪਰ ਇਹਨਾਂ ਦਾ ਦਿਲ ਪੰਜਾਬ ਲਈ, ਪਿੰਡ ਲਈ ਹਮੇਸ਼ਾਂ ਧੜਕਦਾ ਰਹਿੰਦਾ ਹੈ। ਸਮਾਜ ਸੇਵਾ ਦੇ ਕੰਮਾਂ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ। ਉਹਨਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯੂਨੀਅਨ ਵੱਲੋਂ ਸ੍ਰ ਕਸ਼ਮੀਰ ਸਿੰਘ ਹੇਅਰ ਐਨ ਆਰ ਆਈ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਕੁਲਰਾਜ ਸਿੰਘ ਮੁਹੇਮ ਸੀਨੀਅਰ ਵਾਇਸ ਪ੍ਰਧਾਨ, ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ ਨਕੋਦਰ, ਰਤਨ ਰਾਏ ਕੈਸ਼ੀਅਰ ਨਕੋਦਰ, ਬਚਿੱਤਰ ਸਿੰਘ ਅੰਮ੍ਰਿਤਸਰ ਅਤੇ ਮਨਜੀਤ ਲਾਲ਼ ਕੋਟਲਾ ਆਦਿ ਹਾਜਿਰ ਸਨ।