ਦਿਹਾਤੀ ਮਜ਼ਦੂਰ ਸਭਾ ਦਾ ਵਫ਼ਦ ਲਟਕਦੇ ਮਸਲਿਆਂ ਦੇ ਹੱਲ ਕਰਵਾਉਣ ਸਬੰਧੀ ਡੀਐਸਪੀ ਸ਼ਾਹਕੋਟ ਨੂੰ ਮਿਲਿਆ।
ਦਿਹਾਤੀ ਮਜ਼ਦੂਰ ਸਭਾ ਦਾ ਵਫ਼ਦ ਲਟਕਦੇ ਮਸਲਿਆਂ ਦੇ ਹੱਲ ਕਰਵਾਉਣ ਸਬੰਧੀ ਡੀਐਸਪੀ ਸ਼ਾਹਕੋਟ ਨੂੰ ਮਿਲਿਆ।
ਸ਼ਾਹਕੋਟ 20 ਜਨਵਰੀ ( ਰਣਜੀਤ ਬਹਾਦੁਰ ):-ਅੱਜ ਸ਼ਾਹਕੋਟ ਥਾਣੇ ਅੰਦਰ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਮਲਸੀਆਂ ਦੀ ਅਗਵਾਈ ਹੇਠ ਇੱਕ ਵਫਦ ਡੀਐਸਪੀ ਸ਼ਾਹਕੋਟ ਨੂੰ ਮਿਲਿਆ।ਇਸ ਮੌਕੇ ਨਿਰਮਲ ਸਿੰਘ ਮਲਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹਕੋਟ ਥਾਣੇ ਅੰਦਰ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਅੱਜ ਜਥੇਬੰਦੀ ਦਾ ਵਫ਼ਦ ਡੀਐਸਪੀ ਸ਼ਾਹਕੋਟ ਨੂੰ ਮਿਲਿਆ ਤੇ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਡੀਐਸਪੀ ਨਰਿੰਦਰ ਸਿੰਘ ਔਜਲਾ ਨੇ ਉਕਤ ਮਸਲਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਮਲਸੀਆਂ, ਸਿਟੀ ਪ੍ਰਧਾਨ ਸਰਬਣ ਕੁਮਾਰ ਬਿੱਲਾ, ਬਲਬੀਰ ਰਾਮ ਢੰਡੋਵਾਲ, ਸੀਤਾ ਰਾਮ ਮਲਸੀਆਂ, ਲਖਵੀਰ ਸਿੰਘ ਮਲਸੀਆਂ, ਮਨਪ੍ਰੀਤ ਸਿੰਘ ਮਲਸੀਆਂ, ਰਜਨੀ ਬਾਲਾ ਮਲਸੀਆਂ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ ਢੰਡੋਵਾਲ,ਪ੍ਰਵੀਨ ਢੰਡੋਵਾਲ,ਮੁਨੀ ਮੁਰੀਦਵਾਲ ਆਦਿ ਵੀ ਹਾਜਰ ਸਨ। ਜਦੋਂ ਇਸ ਸਬੰਧੀ ਡੀਐਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਫਦ ਨੇ ਜੋ ਮਾਮਲੇ ਮੇਰੇ ਧਿਆਨ ਵਿੱਚ ਲਿਆਦੇ ਹਨ, ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾਕੇ ਪੀੜਤ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।