Thursday, June 19, 2025
Punjab

*ਵੋਟਰਾਂ ਨੂੰ ਜਾਗਰੂਕ ਕਰਨ ਲਈ ਨਕੋਦਰ ਪੁੱਜੀ ਸਵੀਪ ਮੋਬਾਇਲ ਵੈਨ*

 

*ਵੋਟਰਾਂ ਨੂੰ ਜਾਗਰੂਕ ਕਰਨ ਲਈ ਨਕੋਦਰ ਪੁੱਜੀ ਸਵੀਪ ਮੋਬਾਇਲ ਵੈਨ*

ਨਕੋਦਰ 20 ਜਨਵਰੀ (ਅਨਿਲ ਐਰੀ/ਅਰਵਿੰਦਰ ਸਿੰਘ)

ਮੁੱਖ ਚੋਣ ਕਮਿਸ਼ਨਰ,ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ -2024 ਨੂੰ ਮੁੱਖ ਰੱਖਦੇ ਹੋਏ ਆਮ ਲੋਕਾਂ ਨੂੰ ਜਾਗਰੂਕ ਕਰਦੀ ਸਵੀਪ ਮੋਬਾਇਲ ਵੈਨ ਅੱਜ ਨਕੋਦਰ ਵਿਖੇ ਪੁੱਜੀ।ਇਹ ਵੈਨ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਹੁੰਦੀ ਹੋਈ ਅੱਜ ਨਕੋਦਰ ਪੁੱਜੀ ।ਇਸ ਸਵੀਪ ਮੋਬਾਇਲ ਵੈਨ ਰਾਹੀਂ ਆਮ ਲੋਕਾਂ ਨੂੰ ਵੋਟ ਦੇ ਹੱਕ ਸਬੰਧੀ ਤੇ ਵੋਟਿੰਗ ਮਸ਼ੀਨ ਦੀ ਕਾਰਜਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ।ਇਹ ਸਵੀਪ ਮੋਬਾਇਲ ਵੈਨ ਨੈਸ਼ਨਲ ਕਾਲਜ ਨਕੋਦਰ, ਬੱਸ ਸਟੈਂਡ ਨਕੋਦਰ , ਨੂਰਮਹਿਲ , ਸ਼ੰਕਰ , ਸਰੀਂਹ , ਪੀ.ਟੀ.ਐਮ. ਆਰੀਆ ਕਾਲਜ ਨਕੋਦਰ ਵੱਖ ਵੱਖ ਪਿੰਡਾਂ ਤੇ ਕਸਬਿਆਂ ਵਿਖੇ ਪੁੱਜੀ।ਇਸ ਰਾਹੀਂ ਵੋਟਰਾਂ ਨੂੰ ਵੋਟਿੰਗ ਮਸ਼ੀਨ ਦੀ ਵਰਤੋਂ ਕਰਨ ਅਤੇ ਇਸ ਦੀ ਕਾਰਜਸ਼ੈਲੀ ਸਬੰਧੀ ਜਾਣਕਾਰੀ ਵੀ ਦਿੱਤੀ ਗਈ।

ਇਸ ਮੌਕੇ ਸੈਕਟਰ ਅਫ਼ਸਰ ਪਵਨ ਕੁਮਾਰ , ਸਵੀਪ ਅਸਿਸਟੈਂਟ ਨੋਡਲ ਅਫ਼ਸਰ ਪਲਵਿੰਦਰ ਸਿੰਘ, ਯਸ਼ ਕੁਮਾਰ ਅਤੇ ਹੋਰ ਲੋਕ ਹਾਜ਼ਰ ਸਨ।