ਲੁਟੇਰਿਆਂ ਨੇ ਨਿਜੀ ਕੰਪਨੀ ਦਾ ਕਰਿੰਦਾ ਲੁੱਟਿਆ ਲੁੱਟਣ ਉਪਰੰਤ ਲੁਟੇਰੇ ਹੋਏ ਫਰਾਰ।
ਲੁਟੇਰਿਆਂ ਨੇ ਨਿਜੀ ਕੰਪਨੀ ਦਾ ਕਰਿੰਦਾ ਲੁੱਟਿਆ
ਲੁੱਟਣ ਉਪਰੰਤ ਲੁਟੇਰੇ ਹੋਏ ਫਰਾਰ।
ਸ਼ਾਹਕੋਟ,13 ਜਨਵਰੀ ( ਰਣਜੀਤ ਬਹਾਦੁਰ ):-
ਲੁਟੇਰਿਆਂ ਨੇ ਨਿਜੀ ਕੰਪਨੀ ਵਿਚ ਕੰਮ ਕਰਦੇ ਇਕ ਕਰਿੰਦੇ ਨੂੰ ਦਿਨ ਦਿਹਾਡ਼ੇ ਲੁੱਟ ਲਿਆ।
ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕੋਟਲੀ ਗਾਜਰਾਂ ਨੇ ਦੱਸਿਆ ਕਿ ਉਹ ਨਕੋਦਰ ਵਿਖੇ ਇਕ ਨਿਜੀ ਕੰਪਨੀ ਵਿਚ ਕੰਮ ਕਰਦਾ ਹੈ। ਤਨਖਾਂਹ ਪ੍ਰਾਪਤ ਕਰਕੇ ਜਦੋਂ ਉਹ ਆਪਣੇ ਪਿੰਡ ਨੂੰ ਆ ਰਿਹਾ ਸੀ,ਤਾਂ ਮਾਲਡ਼ੀ ਗੇਟ ਦੇ ਕੋਲ 4 ਕਾਰ ਸਵਾਰ ਅਤੇ 2 ਮੋਟਰਸਾਈਕਲ ਸਵਾਰ 6 ਲੁਟੇਰਿਆਂ ਨੇ ਉਸਨੂੰ ਘੇਰ ਲਿਆ। ਉਨ੍ਹਾਂ ਦੱਸਿਆ ਕਿ 2 ਲੁਟੇਰਿਆਂ ਨੇ ਉਨ੍ਹਾਂ ਨੂੰ ਕਾਬੂ ਕਰਕੇ ਪਹਿਲਾ ਗੂਗਲ ਪੇਅ ਕਰਨ ਲਈ ਕਿਹਾ। ਜਦੋ ਉਨ੍ਹਾਂ ਇੰਨਕਾਰ ਕੀਤਾ ਤਾਂ ਉਸਦੀ ਕੁੱਟਮਾਰ ਕਰਕੇ ਉਸਦੇ ਪਰਸ ਵਿਚੋ 12000/ ਰੁਪਏ ਕੱਢ ਕੇ ਪਰਸ ਨੂੰ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿਤਾ ਗਿਆ ਹੈ।