ਨਾਕੇ ‘ਤੇ ਰੁਕਣ ਦਾ ਇਸ਼ਾਰਾ ਕਰਨ ‘ਤੇ ਤੇਜ ਰਫਤਾਰ ਆਲਟੋ ਕਾਰ ਨੇ ਮਾਰੀ ਏ ਐਸ ਆਈ ਨੂੰ ਟੱਕਰ ਏ ਐਸ ਆਈ ਦੀ ਹਾਲਤ ਗੰਭੀਰ, ਕੀਤਾ ਲੁਧਿਆਣੇ ਰੈਫਰ
ਨਾਕੇ ‘ਤੇ ਰੁਕਣ ਦਾ ਇਸ਼ਾਰਾ ਕਰਨ ‘ਤੇ ਤੇਜ ਰਫਤਾਰ ਆਲਟੋ ਕਾਰ ਨੇ ਮਾਰੀ ਏ ਐਸ ਆਈ ਨੂੰ ਟੱਕਰ
ਏ ਐਸ ਆਈ ਦੀ ਹਾਲਤ ਗੰਭੀਰ, ਕੀਤਾ ਲੁਧਿਆਣੇ ਰੈਫਰ
ਸ਼ਾਹਕੋਟ 12 ਜਨਵਰੀ ( ਰਣਜੀਤ ਬਹਾਦੁਰ ):- ਕਾਵਾਂ ਵਾਲਾ ਪੱਤਣ ਦੇ ਨਜਦੀਕ ਦਰਿਆ ਸੱਤਲੁਜ ਤੇ ਲੱਗੇ ਹਾਈਟੈਕ ਨਾਕੇ ਦੌਰਾਨ ਇੱਕ ਏ ਐਸ ਆਈ ਵੱਲੋ ਤੇਜ ਰਫਤਾਰ ਆ ਰਹੀ ਆਲਟੋ ਕਾਰ ਨੂੰ ਰੋਕਣ ਤੇ ਕਾਰ ਏ ਐਸ ਆਈ ਤੇ ਜਾ ਚੜੀ, ਜਿਸ ਨਾਲ ਏ ਐਸ ਆਈ ਦੇ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏ ਐਸ ਆਈ ਸੁਰਜੀਤ ਸਿੰਘ ਵਾਸੀ ਬਾਜਵਾ ਕਲਾਂ ( ਸ਼ਾਹਕੋਟ ),ਕਾਵਾਂ ਵਾਲਾ ਪੱਤਣ ਦੇ ਨਜਦੀਕ ਦਰਿਆ ਸੱਤਲੁਜ ਤੇ ਲੱਗੇ ਹਾਈ ਟੈਕ ਨਾਕੇ ਤੇ ਤਾਇਨਾਤ ਸੀ ਕਿ ਉਸਨੇ ਨਾਕੇ ਦੌਰਾਨ ਮੋਗਾ ਸਾਈਡ ਤੋ ਸ਼ਾਹਕੋਟ ਨੂੰ ਆ ਰਹੀ ਇੱਕ ਆਲਟੋ ਕਾਰ ਨੂੰ ਜਦੋ ਰੁਕਣ ਦਾ ਇਸ਼ਾਰਾ ਕੀਤਾ ਤਾਂ ਤੇਜ ਰਫਤਾਰ ਕਾਰ ਰੁਕਣ ਦੀ ਬਜਾਏ ਏ ਐਸ ਆਈ ਤੇ ਜਾ ਚੜ੍ਹੀ, ਕਾਰ ਦੀ ਟੱਕਰ ਇੰਨੀ ਜਬਰਦਸਤ ਸੀ ਕਿ ਉਹ ਏ ਐਸ ਆਈ ਨੂੰ ਕਰੀਬ 15-20 ਫੁੱਟ ਦੂਰ ਤੱਕ ਉਛਾਲਦੀ ਹੋਈ ਲੈ ਗਈ ਅਤੇ ਬੇਕਾਬੂ ਹੋਈ ਕਾਰ ਪਹਿਲਾਂ ਡਿਵਾਈਡਰ ਨਾਲ ਟਕਾਰਈ ਅਤੇ ਫਿਰ ਸੜਕ ਕਿਨਾਰੇ ਲੱਗੀ ਸੇਫਟੀ ਗਾਡਰ ਨਾਲ ਜਾ ਟਕਰਾਈ। ਇਸੇ ਟੱਕਰ ਦੌਰਾਨ ਏ ਐਸ ਆਈ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ,ਉਸਦੇ ਸਾਥੀਆਂ ਨੇ ਤੁਰੰਤ ਉਸਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਪਰ ਫਸਟ ਏਡ ਦੇਣ ਉਪਰੰਤ ਡਾਕਟਰਾਂ ਨੇ ਉਸਨੂੰ ਜਲੰਧਰ ਰੈਫਰ ਕਰ ਦਿੱਤਾ। ਪਤਾ ਲੱਗਾ ਹੈ ਕਿ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਲੰਧਰ ਤੋ ਡੀ ਐਮ ਸੀ ਲੁਧਿਆਣਾਂ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਾਰ ਨੂੰ ਤਾਂ ਆਪਣੇ ਕਬਜੇ ਵਿੱਚ ਲੈ ਲਿਆ ਪਰ ਡਰਾਈਵਰ ਦੌੜਨ ਵਿੱਚ ਸਫਲ ਹੋ ਗਿਆ ਜਿਸਦੀ ਭਾਲ ਕੀਤੀ ਜਾ ਰਹੀ ਹੈ।
ਐਸ ਐਚ ਓ ਸ਼ਾਹਕੋਟ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਗੱਡੀ ਟਰੇਸ ਕਰ ਲਈ ਗਈ ਹੈ ਅਤੇ ਡਰਾਇਵਰ ਦੀ ਭਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਡਰਾਇਵਰ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸਨੇ ਅਜਿਹਾ ਕਿਓ ਕੀਤਾ