ਥਾਣਾ ਸਦਰ ਨਕੋਦਰ ਪੁਲਿਸ ਨੇ ਪੀ.ਓ ਗ੍ਰਿਫਤਾਰ ਕੀਤਾ
ਥਾਣਾ ਸਦਰ ਨਕੋਦਰ ਪੁਲਿਸ ਨੇ ਪੀ.ਓ ਗ੍ਰਿਫਤਾਰ ਕੀਤਾ
ਨਕੋਦਰ 4 ਜਨਵਰੀ ( ਅਨਿਲ ਐਰੀ/ ਅਰਵਿੰਦਰ ਸਿੰਘ)
ਥਾਣਾ ਸਦਰ ਨਕੋਦਰ ਪੁਲਿਸ ਨੇ ਮੁਕੱਦਮਾ ਵਿੱਚ ਲੋੜੀਂਦਾ 1 ਪੀ.ਓ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ, ਸਬ- ਡਵੀਜਨ ਨਕੋਦਰ ਅਤੇ ਸਬ-ਇੰਸਪੈਕਟਰ ਯਾਦਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਨੇ ਦੱਸਿਆ ਕਿ ਦੋਸ਼ੀ ਜਤਿੰਦਰ ਨਾਥ ਉਰਫ ਮੱਖੀ ਪੁੱਤਰ ਓਮਨਾਥ ਵਾਸੀ ਪਿੰਡ ਪ੍ਰਤਾਪਪੁਰਾ ਥਾਣਾ ਸਦਰ ਜਲੰਧਰ(ਜਮਸ਼ੇਰ) ਕਮਿਸ਼ਨਰੇਟ ਜਲੰਧਰ ਨੂੰ ਮੁਕੱਦਮਾ ਨੰਬਰ 113 ਮਿਤੀ 24-07-2019 ਅ/ਧ 379- ਬੀ ਆਈ ਪੀ ਸੀ ਥਾਣਾ ਸਦਰ ਨਕੋਦਰ ਵਿੱਚ ਅਦਾਲਤ ਸ਼੍ਰੀ ਲਲਿਤ ਕੁਮਾਰ ਸਿੰਗਲਾ ਏ ਐਸ ਜੇ ਜਲੰਧਰ ਵਲੋਂ ਮਿਤੀ 23-11-2022 ਨੂੰ ਪੀ.ਓ 299 ਸੀ ਆਰ ਪੀ ਸੀ ਤਹਿਤ ਘੋਸ਼ਿਤ ਕੀਤਾ ਗਿਆ ਸੀ। ਦੋਸ਼ੀ ਜਤਿੰਦਰ ਸਿੰਘ ਉਰਫ ਮੱਖੀ ਨੂੰ ਐਸ ਆਈ ਨਿਰਮਲ ਸਿੰਘ ਇੰਚਾਰਜ ਚੌਂਕੀ ਉਂਗੀ ਵਲੋਂ ਸਮੇਤ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ।