ਜਸਵੰਤ ਰਾਏ ਦੀ ਅਗਵਾਈ ਹੇਠ ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਡਵੀਜ਼ਨ ਵਰਕਿੰਗ ਦੀ ਮੀਟਿੰਗ ਹੋਈ ਪੰਜਾਬ ਅਤੇ ਪਾਵਰਕੌਮ ਮੈਨਜਮੈਂਟ ਵਿਰੁਧ 3 ਜਨਵਰੀ ਨੂੰ ਜੌਨ ਪੱਧਰ ਦਾ ਧਰਨਾ , ਸ਼ਕਤੀ ਸਦਨ ਜਲੰਧਰ ਦੇ ਸਾਹਮਣੇ
ਜਸਵੰਤ ਰਾਏ ਦੀ ਅਗਵਾਈ ਹੇਠ ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਡਵੀਜ਼ਨ ਵਰਕਿੰਗ ਦੀ ਮੀਟਿੰਗ ਹੋਈ
ਪੰਜਾਬ ਅਤੇ ਪਾਵਰਕੌਮ ਮੈਨਜਮੈਂਟ ਵਿਰੁਧ 3 ਜਨਵਰੀ ਨੂੰ ਜੌਨ ਪੱਧਰ ਦਾ ਧਰਨਾ , ਸ਼ਕਤੀ ਸਦਨ ਜਲੰਧਰ ਦੇ ਸਾਹਮਣੇ
ਸ਼ਾਹਕੋਟ/ਮਲਸੀਆ 01ਜਨਵਰੀ ( ਰਣਜੀਤ ਬਹਾਦੁਰ )-ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਮੀਟਿੰਗ ਸ਼ਹਿਰੀ ਮੰਡਲ ਨਕੋਦਰ /ਸ਼ਾਹਕੋਟ ਸਬ ਅਰਬਨ ਮੰਡਲ ਨਕੋਦਰ ਦੀ ਵਰਕਿੰਗ ਮੀਟਿੰਗ ਪ੍ਰਧਾਨ ਜਸਵੰਤ ਰਾਏ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਸੂਬਾ ਵਰਕਿੰਗ ਕਮੇਟੀ ਦੀ 20 ਨਵੰਬਰ2023 ਦੀ ਹੋਈ ਮੀਟਿੰਗ ਅਤੇ 30.12.2023 ਦੀ ਸਰਕਲ ਮੀਟਿੰਗ ਵਿਚ ਵਿਚਾਰੇ ਗਏ ਮਸਲਿਆ ਦੀ ਵਿਸਥਾਰ ਸਹਿਤ ਰਿਪੋਰਟ ਡਿਵੀਜ਼ਨ ਪ੍ਰਧਾਨ ਜਸਵੰਤ ਰਾਏ ਅਤੇ ਸਕੱਤਰ ਮੋਹਨ ਲਾਲ ਵੱਲੋ ਪੇਸ਼ ਕੀਤੀ ਗਈ। ਇਸ ਮੌਕੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਸਮੂਹ ਬੁਲਾਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ 31 ਦਸੰਬਰ 2015 ਤੋ ਪਹਿਲਾ ਰਿਟਾਇਰ ਹੋਏ ਮੁਲਾਜ਼ਮਾਂ ਨਾਲ ਵੱਡਾ ਧੱਕਾ ਕੀਤਾ ਹੈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸਨਰਾਂ ਦੀਆਂ ਮੰਗਾਂ ਪੇ ਕਮਿਸਨ ਦੀ ਰਿਪੋਰਟ ਲਾਗੂ ਕਰ ਕੇ 2,59 ਦਾ ਫੈਕਟਰ ਸਾਰਿਆਂ ‘ਤੇ ਲਾਗੂ ਕੀਤਾ ਜਾਵੇ, ਡੀਏ ਕਿਸਤਾਂ ਬਾਕੀ ਰਹਿੰਦੀਆ 8 ਫੀਸਦੀ ਤੁਰੰਤ ਦਿੱਤੀਆ ਜਾਣ, ਮੈਡੀਕਲ ਕੈਸਲੈੱਸ ਸਕੀਮ ਲਾਗੂ ਕੀਤੀ ਜਾਵੇ, ਜਨਵਰੀ 16 ਤੇ ਜੂਨ 21 ਤੱਕ ਲੀਵ ਐਡ ਕੈਸਮੈਂਟ ਦਿੱਤੀ ਜਾਵੇ, ਵਧੇ ਸਕੇਲਾਂ ਦਾ ਏਰੀਅਰ ਤੁਰੰਤ ਜਾਰੀ ਕੀਤਾ ਜਾਵੇ।ਸੀਨੀਅਰ ਸਿਟੀਜਨ ਦਾ 200 ਰੁਪਏ ਨਜਾਇਜ ਤੌਰ ਤੇ ਕੱਟਿਆ ਜਾ ਰਿਹਾ ਅਤੇ ਪ੍ਰੋਫੈਸਨਲ ਟੈਕਟ ਬੰਦ ਕੀਤਾ ਜਾਵੇ। ਬੁਲਾਰਿਆ ਕਿਹਾ ਕਿ ਬਾਰ ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋ ਅਤੇ ਪਾਵਰਕੌਮ ਮੈਨੇਜਮਿੰਟ ਵੱਲੋ ਉਕਤ ਮੰਗਾ ਲਾਗੂ ਨਹੀ ਕੀਤੀਆ ਜਾ ਰਹੀਆ। ਇਸ ਦੇ ਰੋਸ ਵਜੋ ਪੰਜਾਬ ਅਤੇ ਪਾਵਰਕੌਮ ਮੈਨਜਮਿੰਟ ਵਿਰੁਧ 3 ਜਨਵਰੀ ਦਿਨ ਬੁੱਧਵਾਰ ਨੂੰ ਜੌਨ ਪੱਧਰ ਦਾ ਧਰਨਾ , ਸ਼ਕਤੀ ਸਦਨ ਜਲੰਧਰ ਦੇ ਸਾਹਮਣੇ ਦਿੱਤਾ ਜਾਵੇਗਾ। ਬੁਲਾਰਿਆ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾ ਦੀਆ ਮੰਗਾ ਨੂੰ ਫਿਰ ਵੀ ਲਾਗੂ ਨਾ ਕੀਤਾ ਤਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇ। ਇਸ ਮੌਕੇ ਸੰਤੋਖ ਸਿੰਘ ਨਾਹਲ,ਦਰਸ਼ਨ ਸਿੰਘ ਡੱਲਾ, ਬਿਹਾਰੀ ਲਾਲ, ਇੰਜੀ ਹਰਭਜਨ ਸਿੰਘ ਐਸ.ਡੀ.ਓ,ਰਵੇਲ ਸਿੰਘ, ਅਮਰ ਸਿੰਘ, ਨਿਰਮਲ ਸਿੰਘ, ਫੂਮਨ ਸਿੰਘ, ਲਖਵਿੰਦਰ ਸਿੰਘ, ਬੂਟਾ ਸਿੰਘ ਮੱਟੂ ਆਦਿ ਹਾਜਰ ਸਨ। ਇਸ ਮੌਕੇ ਸਟੇਜ ਸੀ ਕਾਰਵਾਈ ਮੋਹਨ ਲਾਲ ਸਮੈਲਪੁਰ ਨੇ ਬਾਖੂਬੀ ਨਿਭਾਈ।