Thursday, June 19, 2025
LocalPunjab

ਸਾਮਰਾਜ਼ੀਆਂ ਵੱਲੋਂ ਲਿਆਂਦੀ ਹਰੀ ਕ੍ਰਾਂਤੀ ਦੀ ਨੀਤੀ ਨੇ ਚੌਗਿਰਦੇ ਨੂੰ ਪ੍ਰਦੂਸਿਤ ਕੀਤਾ-ਕੋਕਰੀ ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਫਸਲਾਂ ਦੇ ਭਾਅ ਮਿਲਣ ਨਾਲ ਕਿਸਾਨ ਬਦਲਵੀਆਂ ਫਸਲਾਂ ਬੀਜਣ ਲੱਗ ਜਾਣਗੇ-ਬੱਲ 22 ਤੋਂ 26 ਜਨਵਰੀ ਤੱਕ ਡੀ.ਸੀ ਦਫਤਰਾਂ ਅੱਗੇ ਲਗਾਏ ਜਾ ਰਹੇ ਧਰਨਿਆਂ ਦੀ ਤਿਆਰੀ ਲਈ ਕੀਤੀ ਮੀਟਿੰਗ

ਸਾਮਰਾਜ਼ੀਆਂ ਵੱਲੋਂ ਲਿਆਂਦੀ ਹਰੀ ਕ੍ਰਾਂਤੀ ਦੀ ਨੀਤੀ ਨੇ ਚੌਗਿਰਦੇ ਨੂੰ ਪ੍ਰਦੂਸਿਤ ਕੀਤਾ-ਕੋਕਰੀ

 

ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਫਸਲਾਂ ਦੇ ਭਾਅ ਮਿਲਣ ਨਾਲ ਕਿਸਾਨ ਬਦਲਵੀਆਂ ਫਸਲਾਂ ਬੀਜਣ ਲੱਗ ਜਾਣਗੇ-ਬੱਲ

 

22 ਤੋਂ 26 ਜਨਵਰੀ ਤੱਕ ਡੀ.ਸੀ ਦਫਤਰਾਂ ਅੱਗੇ ਲਗਾਏ ਜਾ ਰਹੇ ਧਰਨਿਆਂ ਦੀ ਤਿਆਰੀ ਲਈ ਕੀਤੀ ਮੀਟਿੰਗ

 

ਸ਼ਾਹਕੋਟ,31 ਦਸੰਬਰ ( ਰਣਜੀਤ ਬਹਾਦੁਰ ) :- 

ਸਾਮਰਾਜ਼ੀਆਂ ਵੱਲੋਂ ਲਿਆਂਦੀ ਹਰੀ ਕ੍ਰਾਂਤੀ ਦੀ ਨੀਤੀ ਨੇ ਧਰਤੀ ਨੂੰ ਜ਼ਹਿਰੀਲਾ ਬਣਾ ਕੇ ਇੱਥੋ ਦੇ ਪਾਣੀ ਨੂੰ ਪੀਣ ਯੋਗ ਅਤੇ ਹਵਾ ਨੂੰ ਸ਼ਾਹ ਲੈਣ ਜੋਗਾ ਨਹੀ ਛੱਡਿਆ। ਉਕਤ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪਿੰਡ ਮਲਸੀਆਂ ਵਿਚ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਸ੍ਰਗਰਮ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦੀ ਨੀਤੀ ਲਿਆ ਕੇ ਸਾਮਰਾਜ਼ੀਏ ਅੰਤਾਂ ਦਾ ਮੁਨਾਫਾ ਕਮਾ ਕੇ ਲੈ ਗਏ ਅਤੇ ਵਾਤਾਵਰਣ ਨੂੰ ਪ੍ਰਦੂਸਿਤ ਕਰਕੇ ਦੋਸ਼ ਕਿਸਾਨਾਂ ਉੱਪਰ ਮਡ਼ ਗਏ। ਉਨ੍ਹਾਂ ਕਿਹਾ ਕਿ ਅੱਜ ਵੀ ਕੇਂਦਰ ਤੇ ਸੂਬਾ ਸਰਕਾਰ ਦੇ ਹਾਕਮ ਸਾਮਰਾਜ਼ੀਆਂ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਕਿਸਾਨਾਂ,ਮਜ਼ਦੂਰਾਂ ਅਤੇ ਹੋਰ ਮਿਹਨਤਕਸਾਂ ਨੂੰ ਕੰਗਾਲੀ ਵੱਲ ਧੱਕ ਰਹੇ ਹਨ। ਮੋਦੀ ਸਰਕਾਰ ਉੱਪਰ ਦਿੱਲੀ ਮੋਰਚੇ ਸਮੇਂ ਕੀਤੇ ਸਮਝੌਤੇ ਤੋਂ ਭੱਜ ਜਾਣ ਦਾ ਦੋਸ਼ ਲਗਾਉਂਦੇ ਉਨ੍ਹਾਂ ਕਿਹਾ ਕਿ ਉਕਤ ਸਰਕਾਰਾਂ ਨਾਲ ਸਬੰਧਿਤ ਕਿਸਾਨੀ ਮੰਗਾਂ ਨੂੰ ਮੰਨਵਾਉਣ ਲਈ ਉਨ੍ਹਾਂ ਦੀ ਯੂਨੀਅਨ 22 ਜਨਵਰੀ ਤੋਂ 26 ਜਨਵਰੀ ਤੱਕ ਡੀ.ਸੀ ਦਫਤਰਾਂ ਅੱਗੇ ਪੱਕੇ ਮੋਰਚੇ ਲਗਾ ਰਹੀ ਹੈ। ਇੰਨ੍ਹਾਂ ਧਰਨਿਆਂ ਦੀ ਤਿਆਰੀ ਲਈ ਉਹ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰ ਦੀਆਂ ਮੀਟਿੰਗਾਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਰਚੇ ਦੇ ਆਖਰੀ ਦਿਨ 26 ਜਨਵਰੀ ਨੂੰ ਉਹ ਪੰਜਾਬ ਭਰ ਵਿਚ ਟ੍ਰੈਕਟਰ ਮਾਰਚ ਕਰਕੇ ਭਾਰਤ ਦੇ ਸੰਯੁਕਤ ਕਿਸਾਨ ਮੋਰਚਾ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਨਗੇ। ਫਰਵਰੀ ਦੇ ਅੱਧ ਵਿਚ ਇਕ ਹਫਤੇ ਲਈ ਚੰਡੀਗਡ਼੍ਹ ਵਿਚ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸਤੋ ਉਪਰੰਤ ਭਾਰਤ ਦੇ ਸੰਯੁਕਤ ਕਿਸਾਨ ਮੋਰਚੇ ਨਾਲ ਮਿਲਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਉਨ੍ਹਾਂ ਉਕਤ ਸੰਘਰਸ਼ੀ ਪ੍ਰੋਗਰਾਮਾਂ ਦੀ ਤਿਆਰੀ ਵਿਚ ਕਿਸਾਨਾਂ ਨੂੰ ਡਟ ਜਾਣ ਦਾ ਸੱਦਾ ਦਿਤਾ।

ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਮੁਤਾਬਿਕ ਫਸਲਾਂ ਦੇ ਭਾਅ ਦੇਣ ਲੱਗ ਜਾਵੇ ਤਾਂ ਕਿਸਾਨ ਖੁਦ ਹੀ ਬਦਲਵੀਆਂ ਫਸਲਾਂ ਬੀਜਣ ਲੱਗ ਜਾਣਗੇ। ਐਸ.ਵਾਈ.ਐਲ ਦੇ ਮੁੱਦੇ ਨੂੰ ਉਨ੍ਹਾਂ ਸਿਆਸੀ ਸਟੰਟ ਦੱਸਦੇ ਕਿਹਾ ਕਿ ਜਦੋਂ ਵੀ ਚੋਣਾਂ ਨੇਡ਼ੇ ਆਉਂਦੀਆਂ ਉਸ ਸਮੇਂ ਰਾਜਨੀਤਿਕ ਪਾਰਟੀਆਂ ਇਸ ਮੁੱਦੇ ਨੂੰ ਚੋਣਾਂ ਜਿੱਤਣ ਦੇ ਮਕਸਦ ਨਾਲ ਉਭਾਰ ਦਿੰਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਚੌਕਸ ਕਰਦੇ ਕਿਹਾ ਕਿ ਉਨ੍ਹਾਂ ਦੇ ਮਸਲੇ ਜਥੇਬੰਦਕ ਤਾਕਤ ਨਾਲ ਹੀ ਹੱਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪਿੰਡ-ਪਿੰਡ ਇਕਾਈਆਂ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ,ਵਿੱਤ ਸਕੱਤਰ ਹਰਨੇਕ ਮਾਲਡ਼ੀ, ਮਨਜੀਤ ਮਲਸੀਆਂ,ਬਲਵੰਤ ਮਲਸੀਆਂ, ਮਨਜੀਤ ਸਿੰਘ ਸਾਬੀ,ਸੁਖਪਾਲ ਸਿੰਘ ਰਾਈਵਾਲ,ਬਲਕਾਰ ਸਿੰਘ ਫਾਜਿਲਵਾਲ,ਜਸਪਾਲ ਸਿੰਘ ਸੰਢਾਂਵਾਲ ਤੋਂ ਇਲਾਵਾ  17 ਇਕਾਈਆਂ ਦੇ ਪ੍ਰਧਾਨ,ਸਕੱਤਰ ਅਤੇ ਅਨੇਕਾਂ ਸ੍ਰਗਰਮ ਵਰਕਰ ਹਾਜ਼ਰ ਸਨ।