ਇੱਕ ਅਰਦਾਸ ਚੈਰੀਟੇਬਲ ਸੋਸਾਇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਾਵਨਾ ਨਾਲ ਹੜ੍ਹ ਪੀੜਤਾਂ ਲਈ ਕੜਾਕੇ ਦੀ ਠੰਡ ਮੌਕੇ ਰਜਾਈਆਂ ਤੇ ਗਰਮ ਕੱਪੜਿਆਂ ਦੀ ਸੇਵਾ ਕੀਤੀ ਗਈ!
ਇੱਕ ਅਰਦਾਸ ਚੈਰੀਟੇਬਲ ਸੋਸਾਇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਾਵਨਾ ਨਾਲ ਹੜ੍ਹ ਪੀੜਤਾਂ ਲਈ ਕੜਾਕੇ ਦੀ ਠੰਡ ਮੌਕੇ ਰਜਾਈਆਂ ਤੇ ਗਰਮ ਕੱਪੜਿਆਂ ਦੀ ਸੇਵਾ ਕੀਤੀ ਗਈ!
ਮਹਿਤਪੁਰ 28 ਦਿਸੰਬਰ (ਰਾਜਾ)
ਇੱਕ ਅਰਦਾਸ ਚੈਰੀਟੇਬਲ ਸੋਸਾਇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਾਵਨਾ ਨਾਲ, 26 ਦਸੰਬਰ ਨੂੰ ਹੜ੍ਹ ਪੀੜਤਾਂ ਲਈ ਜਿਹਨਾਂ ਦੇ ਘਰ ਹੜ੍ਹ ਵਿੱਚ ਖ਼ਤਮ ਹੋ ਗਏ ਸੀ । ਉਹਨਾਂ ਨੂੰ ਗਰਮ ਕੱਪੜੇ, ਰਜਾਈਆਂ, ਦਵਾਈਆਂ ਅਤੇ ਬਚਿਆਂ ਦੇ ਖਾਣ ਲਈ ਬਿਸਕੁਟ ਦਿੱਤੇ ਗਏ । ਇਹ ਕਲੱਬ ਪਹਿਲਾਂ ਵੀ ਜਦੋਂ ਹੜ੍ਹ ਆਏ ਸਨ ਹੜ੍ਹ ਪੀੜ੍ਹਤਾ ਦੀ ਸੇਵਾ ਕਰਕੇ ਆਉਦਾ ਰਿਹਾ ਹੈ। ਇਹ ਸੇਵਾ ਕਲੱਬ ਦੇ ਸਾਰੇ ਮੈਂਬਰਾਂ ਦੀ ਨੇਕ ਕਮਾਈ ਦੇ ਦਸਵੰਧ ਵਿੱਚੋਂ ਇਲਾਕਾ ਨਿਵਾਸੀ ਅਤੇ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਡਾਕਟਰ ਜਸਪ੍ਰੀਤ ਸਿੰਘ, ਡਾਕਟਰ ਬਲਵੀਰ, ਡਾਕਟਰ ਕਸ਼ਮੀਰ, ਦਿਨੇਸ਼ ਕੁਮਾਰ, ਡਾਕਟਰ ਗਗਨ, ਸਰਦਾਰ ਹਰਮੇਸ਼ ਸਿੰਘ, ਸਰਦਾਰ ਸੁਰਿੰਦਰ ਸਿੰਘ, ਸਰਦਾਰ ਰਣਜੋਧ ਸਿੰਘ, ਡਾਕਟਰ ਜਤਿਨ ਕੋਹਲੀ, ਡਾਕਟਰ ਅਨੀਤਾ, ਹਰਜਿੰਦਰ ਜੀ ਆਦਿ ਹਾਜ਼ਰ ਸਨ।