ਸਰਪੰਚ ਹੋਵੇ ਤਾਂ ਕੁਲਵੰਤ ਕੌਰ ਸ਼ੇਰਪੁਰ ਵਰਗਾ ਜਿਸਨੇ ਪਿੰਡ ਦਾ ਮੁਹਾਂਦਰਾ ਹੀ ਬਦਲ ਦਿੱਤਾ।
ਸਰਪੰਚ ਹੋਵੇ ਤਾਂ ਕੁਲਵੰਤ ਕੌਰ ਸ਼ੇਰਪੁਰ ਵਰਗਾ ਜਿਸਨੇ ਪਿੰਡ ਦਾ ਮੁਹਾਂਦਰਾ ਹੀ ਬਦਲ ਦਿੱਤਾ।
ਸ਼ਾਹਕੋਟ 28 ਦਸੰਬਰ ( ਰਣਜੀਤ ਬਹਾਦੁਰ ):-ਪੰਜਾਬ ਹਾਲੇ ਜਿਉਂਦਾ ਹੈ, ਕਿਉਕਿ ਇਸ ਧਰਤੀ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਵਰਗੇ ਮਹਾਨ ਸੰਤ ਹਨ ਤੇ ਸਰਪੰਚ ਤੀਰਥ ਸਿੰਘ ਸ਼ੇਰਪੁਰ ਦੋਨਾ ਵਰਗੇ ਸੇਵਾਦਾਰ।
ਜਿਨਾ ਦੇ ਅੰਦਰ ਆਪਣੇ ਪੰਜਾਬ ਲਈ ਧਰਮ ਲਈ ਇਸ ਗੁਰੂਆ ਵੱਲੋ ਨਿਵਾਜੀ ਧਰਤੀ ਲਈ ਕੁੱਝ ਕਰਨ ਦਾ ਜਜ਼ਬਾ ਹੈ। ਸਰਪੰਚ ਤੀਰਥ ਸਿੰਘ ਹੁਣਾ ਸਰਪੰਚੀ ਕਿਸੇ ਦਿਖਾਵੇ ਲਈ ਨਹੀ ਕੀਤੀ ਸਗੋ ਇਸ ਧਰਤੀ ਲਈ ਕੁੱਝ ਕਰਨ ਲਈ ਕੀਤੀ ਹੈ। ਆਪਣੇ ਪਿੰਡ ਨਾਲ ਪਿਆਰ ਅਤੇ ਬਾਬਾ ਜੀ ਦੀ ਮਿਲੀ ਹੋਈ ਸੇਧ ਦਾ ਸਬੂਤ ਉਹਨਾਂ ਆਪਣੇ ਪਿੰਡ ਨੂੰ ਸੁੰਦਰ ਬਣਾ ਕੇ ਦਿੱਤਾ ਹੈ। ਸੀਚੇਵਾਲ ਮਾਡਲ ਦੀ ਸਥਾਪਨਾ ਕਰਕੇ ਉਹਨਾਂ ਪਿੰਡ ਨੂੰ ਪੰਜਾਬ ਦੇ ਚੋਟੀ ਦੇ ਪਿੰਡਾ ਵਿੱਚ ਖੜਾ ਕਰ ਦਿੱਤਾ ਹੈ। ਕਿਸੇ ਸਮੇ ਟਿੱਬਿਆ ਨਾਲ ਘਿਰਿਆ ਹੋਇਆ ਇਹ ਸਾਰਾ ਪਿੰਡ ਅੱਜ ਚੋਟੀ ਦੇ ਪਿੰਡਾ ਵਿੱਚ ਸੁਮਾਰ ਹੈ। ਤੀਰਥ ਸਿੰਘ ਇੱਕ ਅਗਾਂਹ ਵੱਧੂ ਪਿੰਡ ਦਾ ਨੇਕ ਰੂਹ ਵਾਲਾ ਸਰਪੰਚ ਹੈ। ਪਿੰਡ ਨੂੰ ਵਧੀਆ ਬਣਾਉਣ ਕਰਕੇ ਪਿੰਡ ਵਾਲਿਆ ਵੱਲੋ ਸਰਪੰਚ ਜੀ ਨੂੰ ਸਨਮਾਨਿਤ ਕਰਨ ਵਾਰੇ ਸੋਚਿਆ ਗਿਆ ਤੇ ਬੁਲਟ ਮੋਟਰਸਾਈਕਲ ਦੇਣ ਦੀ ਪੇਸ਼ਕਸ਼ ਕੀਤੀ ਗਈ ਪਰ ਤੀਰਥ ਸਿੰਘ ਨੇ ਕਿਹਾ ਕਿ ਤੁਸੀ ਸਾਨੂੰ ਪੈਸੇ ਦੇ ਦਿਉ ਆਪਾ ਉਹ ਪੈਸਾ ਪਿੰਡ ਤੇ ਲਗਾਅ ਦਿੰਦੇ ਹਾਂ। ਪਰ ਪਿੰਡ ਵਾਲਿਆ ਆਖਿਆ ਸਨਮਾਨ ਤਾ ਕਰਨਾ ਹੀ ਹੈ ਫੇਰ ਉਹਨਾਂ ਛੋਟਾ ਮੋਟਰਸਾਈਕਲ ਲੈ ਦਿੱਤਾ ।ਇਸ ਤਰਾ ਦੇ ਸੇਵਾਦਾਰ ਸਰਪੰਚਾ ਦੀ ਪੰਜਾਬ ਨੂੰ ਲੋੜ ਹੈ। ਤਾ ਜੋ ਪੰਜਾਬ ਨੂੰ ਫੇਰ ਸੋਨੇ ਦੀ ਚਿੜੀ ਬਣਾਇਆ ਜਾ ਸਕੇ ।