Thursday, June 19, 2025
LocalPunjab

ਸ਼ਾਹਕੋਟ ਲਈ ਸਵੀਪ ਵੋਟਰ ਜਾਗਰੂਕਤਾ ਵੈਨ ਐਸ ਡੀ ਐਮ ਸ਼ਾਹਕੋਟ ਨੇ ਕੀਤੀ ਰਵਾਨਾਂ।

ਸ਼ਾਹਕੋਟ ਲਈ ਸਵੀਪ ਵੋਟਰ ਜਾਗਰੂਕਤਾ ਵੈਨ ਐਸ ਡੀ ਐਮ ਸ਼ਾਹਕੋਟ ਨੇ ਕੀਤੀ ਰਵਾਨਾਂ।

ਸ਼ਾਹਕੋਟ 23 ਦਸੰਬਰ ( ਰਣਜੀਤ ਬਹਾਦੁਰ ):-ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਐਸ ਡੀ ਐਮ ਸ਼ਾਹਕੋਟ ਰਿਸ਼ਭ ਬਾਂਸਲ ਵੱਲੋ “ਸਵੀਪ ਵੋਟਰ ਜਾਗਰੂਕਤਾ ਵੈਨ “ ਸਥਾਨਕ ਤਹਿਸੀਲ ਕੰਪਲੈਕਸ ਵਿੱਚੋ ਰਵਾਨਾਂ ਕੀਤੀ ਗਈ ਜੋ ਕਿ ਇਲਾਕੇ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰੇਗੀ। ਇਹ ਜਾਗਰੂਕਤਾ ਵੈਨ ਸ਼ਾਹਕੋਟ ਤੋ ਇਲਾਵਾ ਮਲਸੀਆਂ, ਸੀਚੇਵਾਲ, ਲੋਹੀਆਂ ਖਾਸ, ਕਾਸੂਪੁਰ, ਮੁਰੀਦਵਾਲ, ਪਰਜੀਆਂ, ਮਹਿਤਪੁਰ ਆਦਿ ਦਾ ਚੱਕਰ ਲਗਾਵੇਗੀ। ਐਸ ਡੀ ਐਮ ਬਾਂਸਲ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਨੂੰ ਮੱਦੇ ਨਜਰ ਰੱਖਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਹੁਣ ਤੋ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨਾਂ ਨੇ ਨਵੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਪਹਿਲ ਦੇ ਆਧਾਰ ਤੇ ਬਣਵਾ ਲੈਣ ਅਤੇ ਹੋਰ ਵੀ ਜੇ ਕਿਸੇ ਦੀ ਵੋਟਰ ਦੀ ਵੋਟ ਵਿੱਚ ਕੋਈ ਗਲਤੀ ਹੈ ਤਾਂ ਠੀਕ ਕਰਵਾ ਸਕਦਾ ਹੈ ਤਾਂ ਜੋ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ।

ਇਸ ਮੌਕੇ ਉਨਾਂ ਨਾਲ ਮੁਖਤਿਆਰ ਸਿੰਘ ਰੀਡਰ, ਮਨਦੀਪ ਸਿੰਘ ਕਲਰਕ ਨਗਰ ਪੰਚਾਇਤ ਸ਼ਾਹਕੋਟ, ਭੁਪਿੰਦਰਜੀਤ, ਸੁਰਿੰਦਰ ਵਿੱਗ( ਦੋਨੋ ਸਹਾਇਕ ਸਵੀਪ ਇੰਚਾਰਜ), ਪਰਮਿੰਦਰ ਸਿੰਘ ਕਲਰਕ, ਪ੍ਰਭਜੋਤ ਕੌਰ ਅਤੇ ਸੰਦੀਪ ਕੌਰ ਵੀ ਹਾਜਰ ਸਨ।