Thursday, June 19, 2025
CrimeLocalPunjab

ਚੋਰਾਂ ਨੇ ਸ਼ਾਹਕੋਟ ਦੇ ਸੇਵਾ ਕੇਂਦਰ ਨੂੰ ਬਣਾਇਆ ਆਪਣਾਂ ਨਿਸ਼ਾਨਾਂ 4 ਪ੍ਰਿੰਟਰ,16 ਬੈਟਰੀਆਂ,ਵੀ ਟੀ ਆਰ ਅਤੇ ਹੋਰ ਸਮਾਨ ਹੋਇਆ ਚੋਰੀ

ਚੋਰਾਂ ਨੇ ਸ਼ਾਹਕੋਟ ਦੇ ਸੇਵਾ ਕੇਂਦਰ ਨੂੰ ਬਣਾਇਆ ਆਪਣਾਂ ਨਿਸ਼ਾਨਾਂ

4 ਪ੍ਰਿੰਟਰ,16 ਬੈਟਰੀਆਂ,ਵੀ ਟੀ ਆਰ ਅਤੇ ਹੋਰ ਸਮਾਨ ਹੋਇਆ ਚੋਰੀ

ਸ਼ਾਹਕੋਟ 18 ਦਸੰਬਰ ( ਰਣਜੀਤ ਬਹਾਦੁਰ ) ਸ਼ਾਹਕੋਟ ਸ਼ਹਿਰ ਵਿੱਚ ਪਿਛਲੇ ਲੰਬੇ ਸਮੇ ਤੋ ਚੱਲ ਰਿਹਾ ਚੋਰੀਆਂ ਦਾ ਸਿਲਸਿਲਾ ਬੰਦ ਹੀ ਨਹੀ ਹੋ ਰਿਹਾ,ਪੁਲਿਸ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਪਿਆ ਹੈ ਅਤੇ ਲੋਕ ਪ੍ਰੇਸ਼ਾਨ ਹਨ।

ਬੀਤੀ ਰਾਤ ਚੋਰਾਂ ਨੇ ਸਥਾਨਕ ਸੇਵਾ ਕੇਂਦਰ ਨੂੰ ਵੀ ਆਪਣਾਂ ਨਿਸ਼ਾਨਾਂ ਬਣਾ ਲਿਆ।ਅੱਜ ਸਵੇਰੇ ਸੇਵਾ ਕੇਂਦਰ ਦੇ ਇੰਚਾਰਜ ਮਨਦੀਪ ਸਿੰਘ ਨੇ ਜਦੋ ਆ ਕੇ ਵੇਖਿਆ ਤਾਂ ਸੇਵਾ ਕੇਂਦਰ ਦੇ ਜਿੰਦਰੇ ਟੁੱਟੇ ਪਏ ਸਨ।ਉਸਨੇ ਇਸਦੀ ਸੂਚਨਾਂ ਤੁਰੰਤ ਪੁਲਿਸ ਸਟੇਸ਼ਨ ਸ਼ਾਹਕੋਟ ਨੂੰ ਦਿੱਤੀ।ਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਸ਼ਾਮ ਉਹ ਸੇਵਾ ਕੇਂਦਰ ਨੂੰ ਜਿੰਦਰੇ ਲਗਾਕੇ ਚਲਾ ਗਿਆ ਸੀ ਅਤੇ ਅੱਜ ਸਵੇਰੇ ਜਦੋ ਆ ਕੇ ਵੇਖਿਆ ਤਾਂ ਸੇਵਾ ਕੇਂਦਰ ਦਾ ਜਿੰਦਰਾ ਟੁੱਟਾ ਪਿਆ ਸੀ।ਅੰਦਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਚੋਰ ਸੇਵਾ ਕੇਂਦਰ ਵਿੱਚ ਪਏ ਚਾਰ ਪ੍ਰਿੰਟਰ,16 ਬੈਟਰੀਆਂ,ਵੀ ਟੀ ਆਰ ਅਤੇ ਕੁੱਝ ਹੋਰ ਸਮਾਨ ਚੋਰੀ ਕਰਕੇ ਲੈ ਗਏ।ਜਾਣਕਾਰੀ ਵਿੱਚ ਉਨਾਂ ਦੱਸਿਆ ਕਿ ਚੋਰਾਂ ਨੇ ਪਹਿਲਾਂ ਸੇਵਾ ਕੇਂਦਰ ਦੀ ਬਿਜਲੀ ਦਾ ਕੁਨੈਕਸ਼ਨ ਕੱਟਿਆ ਅਤੇ ਫਿਰ ਅੰਦਰ ਵੜਕੇ ਚੋਰੀ ਕੀਤੀ।ਇਸ ਸਬੰਧੀ ਉਨਾਂ ਆਪਣੇ ਸੀਨੀਅਰ ਤੋ ਇਲਾਵਾ ਸ਼ਾਹਕੋਟ ਪੁਲਿਸ ਨੂੰ ਵੀ ਸੂਚਨਾਂ ਦਿੱਤੀ ਮੌਕੇ ਤੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ।ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਥੇ ਇੱਕ ਇਹ ਵੀ ਵਰਨਣਯੋਗ ਹੈ ਕਿ ਚੋਰਾਂ ਦੇ ਗਰੋਹ ਨੇ ਬੀਤੀ ਰਾਤ ਨਕੋਦਰ ਦੇ ਸੇਵਾ ਕੇਂਦਰ ਨੂੰ ਵੀ ਆਪਣਾਂ ਨਿਸ਼ਾਨਾਂ ਬਣਾਕੇ ਉਥੇ ਸ਼ਾਹਕੋਟ ਦੀ ਤਰਜ ਤੇ ਹੀ ਚੋਰੀ ਕੀਤੀ ਹੈ।