ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਸ਼ਰਧਾਲੂਆਂ ਨਾਲ ਭਰੀ ਬੱਸ ਸ਼ਾਹਕੋਟ ਤੋ ਸ਼੍ਰੀ ਸਾਲਾਸਰ ਅਤੇ ਬਾਲਾ ਜੀ ਖਾਟੂ ਸ਼ਾਮ ਲਈ ਰਵਾਨਾਂ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਸ਼ਰਧਾਲੂਆਂ ਨਾਲ ਭਰੀ ਬੱਸ ਸ਼ਾਹਕੋਟ ਤੋ ਸ਼੍ਰੀ ਸਾਲਾਸਰ ਅਤੇ ਬਾਲਾ ਜੀ ਖਾਟੂ ਸ਼ਾਮ ਲਈ ਰਵਾਨਾਂ
ਸ਼ਾਹਕੋਟ 18 ਦਸੰਬਰ ( ਰਣਜੀਤ ਬਹਾਦੁਰ ) :- ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀ ਸਹੂਲਤ ਲਈ ਆਰੰਭ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਅੱਜ ਹਲਕਾ ਸ਼ਾਹਕੋਟ ਤੋ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਐਸ ਡੀ ਐਮ ਸ਼ਾਹਕੋਟ ਸ਼੍ਰੀ ਰਿਸ਼ਭ ਬਾਂਸਲ ਦੀ ਅਗਵਾਈ ਹੇਠ ਸ਼੍ਰੀ ਸਾਲਾਸਰ ਅਤੇ ਬਾਲਾ ਜੀ ਖਾਟੂ ਸ਼ਾਮ ਲਈ ਰਵਾਨਾਂ ਕੀਤੀ ਗਈ। ਯਾਤਰਾ ਨੂੰ ਹਰੀ ਝੰਡੀ ਵਿਖਾਕੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨੇ ਰਵਾਨਾਂ ਕੀਤਾ।ਇਸ ਮੌਕੇ ਸ਼ਰਧਾਲੂਆਂ ਨੂੰ ਉਨਾਂ ਦੀਆ ਜਰੂਰਤਾਂ ਦਾ ਸਾਰਾ ਸਮਾਨ ਵੀ ਕਿੱਟਾਂ ਦੇ ਰੂਪ ਵਿੱਚ ਦਿੱਤਾ ਗਿਆ ਤਾਂ ਜੋ ਕਿਸੇ ਨੂੰ ਖਾਣ ਪੀਣ ਜਾਂ ਰਹਿਣ ਦੀ ਕੋਈ ਮੁਸ਼ਕਿਲ ਪੇਸ਼ ਨਾਂ ਆਵੇ। ਕਰੀਬ 43 ਯਾਤਰੂਆਂ ਨਾਲ ਭਰੀ ਰਵਾਨਾਂ ਹੋਈ ਇਸ ਬੱਸ ਨੂੰ ਰਵਾਨਾਂ ਕਰਨ ਮੌਕੇ ਰਾਣਾਂ ਹਰਦੀਪ ਦੇ ਬਹੁਤ ਹੀ ਨੇੜਲੇ ਸਾਥੀ ਅਤੇ ਆਪ ਦੇ ਸੀਨੀਅਰ ਆਗੂ ਪਰਵੀਨ ਗਰੋਵਰ,ਰਾਹੁਲ ਪੰਡਿਤ, ਸਟੈਨੋ ਅੰਕਿਤ ਗੁਪਤਾ, ਇੰਸਪੈਕਟਰ ਕਰਨੈਲ ਸਿੰਘ, ਯੂਥ ਆਗੂ ਕਪਿਲ ਵਡੈਹਰਾ,ਦਰਸ਼ਨ ਅਰੋੜਾ,ਮੈਡਮ ਅੰਕਿਤ ਗੁਪਤਾ,ਰਮਨ ਗੁਪਤਾ, ਭਿੰਦਾ ਸੁਨਿਆਰਾ, ਸੱਤਪਾਲ ਕਾਲੀਆ, ਰਾਜੀਵ ਅਰੋੜਾ,ਰਾਜਾ, ਸ਼ੈਂਟੀ ਚਾਵਲਾ,ਮੋਨੂੰ ਬਜਾਜ ਆਦਿ ਹਾਜਰ ਸਨ।ਜੈਕਾਰਿਆ ਦੀ ਗੂੰਜ ਵਿੱਚ ਰਵਾਨਾਂ ਹੋਣ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸ਼ੁਰੂ ਕੀਤੀ ਇਹ ਸਕੀਮ ਆਮ ਲੋਕਾਂ ਲਈ ਬਹੁਤ ਲਾਹੇਵੰਦ ਹੈ ਅਤੇ ਲੋਕਾਂ ਨੂੰ ਇਸਦਾ ਵੱਧ ਤੋ ਵੱਧ ਲਾਭ ਲੈਣਾਂ ਚਾਹੀਦਾ ਹੈ ਕਿਉਕਿ ਜੋ ਗਰੀਬ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀ ਕਰ ਸਕਦੇ ਉਹ ਇਸ ਤਰਾਂ ਦਰਸ਼ਨਾਂ ਤੋ ਵਾਂਝੇ ਨਹੀ ਰਹਿਣਗੇ।