ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਦੀ ਹੜਤਾਲ ਅੱਜ ਤੀਜੇ ਦਿਨ ਵੀ ਰਹੀ ਜਾਰੀ। ਸਰਕਾਰ ਨੇ ਮੰਗਾਂ ਜਲਦ ਨਾਂ ਮੰਨੀਆਂ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ : ਕੁਲਦੀਪ ਸਹੋਤਾ
ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਦੀ ਹੜਤਾਲ ਅੱਜ ਤੀਜੇ ਦਿਨ ਵੀ ਰਹੀ ਜਾਰੀ।
ਸਰਕਾਰ ਨੇ ਮੰਗਾਂ ਜਲਦ ਨਾਂ ਮੰਨੀਆਂ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ : ਕੁਲਦੀਪ ਸਹੋਤਾ
ਸ਼ਾਹਕੋਟ/ਮਲਸੀਆਂ,14 ਦਸੰਬਰ ( ਰਣਜੀਤ ਬਹਾਦੁਰ ) :- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਦੀ ਸ਼ਾਖਾ ਕਪੂਰਥਲਾ ਡਵੀਜਨ ਵੱਲੋ ਕਪੂਰਥਲਾ ਡਵੀਜਨ ਦੇ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਅਣਮਿਥੇ ਸਮੇ ਦੀ ਹੜਤਾਲ ਦੇ ਅੱਜ ਤੀਸਰੇ ਦਿਨ ਕਪੂਰਥਲਾ ਵਿਖੇ ਹੜਤਾਲ ਕੀਤੀ ਗਈ। ਹੜਤਾਲ ਨੂੰ ਸੰਬੋਧਨ ਕਰਦਿਆਂ ਡਵੀਜਨ ਸਕੱਤਰ ਕੁਲਦੀਪ ਸਹੋਤਾ ਨੇ ਯੂਨੀਅਨ ਵੱਲੋ ਸਰਕਾਰ ਮੂਹਰੇ ਰੱਖੀਆਂ ਮੁੱਖ ਜਿਵੇਂ ਡਾਕ ਕਰਮਚਾਰੀਆਂ ਨੂੰ 8 ਘੰਟੇ ਦੀ ਡਿਊਟੀ ਦਿੱਤੀ ਜਾਵੇ, 12,24,36 ਗਰੇਡ ਦਿੱਤਾ ਜਾਵੇ, 5 ਲੱਖ ਰੁਪਏ ਦੀ ਗਰੈਚਟੀ ਦਿੱਤੀ ਜਾਵੇ, 180 ਦਿਨ ਦੀ ਛੁੱਟੀ ਪ੍ਰਵਾਨ ਕੀਤੀ ਜਾਵੇ, 5 ਲੱਖ ਰੁਪਏ ਦੀ ਗਰੁੱਪ ਇੰਸ਼ੋਰੈਂਸ ਕੀਤੀ ਜਾਵੇ, ਮੌਕੇ ਤੇ ਟਾਰਗਿਟ ਦੇ ਕੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਨਾਂ ਕੀਤਾ ਜਾਵੇ, ਏ ਬੀ ਪੀ ਐਮ ਦੀਆਂ ਪੋਸਟਾਂ ਤੋੜਨੀਆਂ ਬੰਦ ਕੀਤੀਆਂ ਜਾਣ ਆਦਿ। ਉਨਾਂ ਕਿਹਾ ਕਿ ਸਰਕਾਰ ਨੇ ਜਲਦ ਹੀ ਉਕਤ ਮੰਗਾਂ ਪ੍ਰਵਾਨ ਨਾਂ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਸੁਖਦੇਵ ਸਿੰਘ, ਬਿੰਦਰ ਸਿੰਘ, ਕੁਲਦੀਪ ਸਿੰਘ, ਰੋਸ਼ਨ ਲਾਲ, ਸੰਜੀਵ ਕੁਮਾਰ, ਹਰਦੇਵ ਸਿੰਘ, ਪ੍ਰਮਜੀਤ ਸਿੰਘ, ਜਸਪ੍ਰੀਤ ਸਿੰਘ, ਵੀਨੂ, ਜਸਵਿੰਦਰ ਕੌਰ, ਗੁਰਦੁਵ ਕੌਰ, ਰੂਬੀ ਸਿੰਧੜ, ਦਰਸ਼ਨ ਸਿੰਘ, ਜੋਤੀ ਤਲਵੰਡੀ ਬੂਟਿਆਂ, ਬਲਵਿੰਦਰ ਕੁਮਾਰ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸੰਗੋਜਲਾ, ਅਮਨਦੀਪ, ਸੰਦੀਪ ਕੁਮਾਰ, ਪਰਵੇਸ਼, ਅੰਗਰੇਜ ਸਿੰਘ, ਸਰਬਜੀਤ ਕੌਰ, ਜਗਜੀਤ ਸਿੰਘ, ਕੁਲਵੰਤ ਸਿੰਘ, ਲਵਪ੍ਰੀਤ ਅਤੇ ਜਸਪ੍ਰੀਤ ਆਦਿ ਹਾਜਰ ਸਨ।