ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਅਣਮਿਥੇ ਸਮੇ ਲਈ 12 ਦਸੰਬਰ ਤੋ ਕਰ ਰਹੀ ਹੜਤਾਲ। ਸਰਕਾਰ ਨੇ ਮੰਗਾਂ ਜਲਦ ਨਾਂ ਮੰਨੀਆਂ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ : ਕੁਲਦੀਪ ਸਹੋਤਾ
ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਅਣਮਿਥੇ ਸਮੇ ਲਈ 12 ਦਸੰਬਰ ਤੋ ਕਰ ਰਹੀ ਹੜਤਾਲ।
ਸਰਕਾਰ ਨੇ ਮੰਗਾਂ ਜਲਦ ਨਾਂ ਮੰਨੀਆਂ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ : ਕੁਲਦੀਪ ਸਹੋਤਾ
ਸ਼ਾਹਕੋਟ 6 ਦਸੰਬਰ ( ਰਣਜੀਤ ਬਹਾਦੁਰ ):- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ ਮੀਟਿੰਗ ਸੂਬਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਗੰਢਿਆਂ ਵਾਲੀ ਧਰਮਸ਼ਾਲਾ ਤਰਨਤਾਰਨ ਵਿਖੇ ਹੋਈ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਅਤੇ ਡਾਕ ਪ੍ਰਸ਼ਾਸਨ ਵੱਲੋ ਜੀ ਡੀ ਐਸ ਨਾਲ ਕੀਤੇ ਜਾ ਰਹੇ ਧੱਕੇਸ਼ਾਹੀ ਦੇ ਖਿਲਾਫ ਜੋਰਦਾਰ ਆਵਾਜ ਬੁਲੰਦ ਕਰਦਿਆਂ 12 ਦਸੰਬਰ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅਣਮਿਥੇ ਸਮੇ ਲਈ ਕੀਤੀ ਜਾ ਰਹੀ ਹੜਤਾਲ ਦੇ ਸਬੰਧ ਵਿੱਚ ਵਿਚਾਰ ਕੀਤਾ। ਉਨਾਂ ਕਿਹਾ ਕਿ ਇਹ ਹੜਤਾਲ ਸਰਕਾਰ ਦੀ ਮੁਲਾਜਮਾਂ ਪ੍ਰਤੀ ਬੇਰੁਖੀ ਦੇ ਕਾਰਨ ਕੀਤੀ ਜਾ ਰਹੀ ਹੈ ਕਿਉਕਿ ਸਰਕਾਰ ਮੁਲਾਜਮਾਂ ਦੀ ਜਾਇਜ ਮੰਗਾਂ ਨੂੰ ਵੀ ਅਣਦੇਖਾ ਕਰ ਰਹੀ ਹੈ। ਉਨਾਂ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਗਰ ਸਮਾਂ ਰਹਿੰਦੇ ਮੰਗਾਂ ਤੇ ਵਿਚਾਰ ਨਾਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਡਵੀਜਨ ਸੈਕਟਰੀ ਤਾਜ ਪਟਿਆਲਾ, ਮਨਜੀਤ ਸਿੰਘ ਡਵੀਜਨ ਸੈਕਟਰੀ ਫਰੀਦਕੋਟ, ਜਸਵੰਤ ਰਾਏ ਡਵੀਜਨ ਸੈਕਟਰੀ ਫਿਰੋਜਪੁਰ, ਡਾ. ਅਜਾਇਬ ਸਿੰਘ ਧੂਲਕੋਟ ਡਵੀਜਨ ਸੈਕਟਰੀ ਲੁਧਿਆਣਾਂ, ਜਸਵਿੰਦਰ ਕੌਰ ਡਵੀਜਨ ਸੈਕਟਰੀ ਹੁਸ਼ਿਆਰਪੁਰ, ਜਸਬੀਰ ਸਿੰਘ ਡਵੀਜਨ ਸੈਕਟਰੀ ਅਮ੍ਰਿਤਸਰ, ਕੁਲਦੀਪ ਸਿੰਘ ਨੱਥੋਵਾਲ ਡਵੀਜਨ ਸੈਕਟਰੀ ਲੁਧਿਆਣਾਂ, ਗੁਰਜੰਟ ਸਿੰਘ ਪਟਿਆਲਾ, ਜਗਤਾਰ ਸਿੰਘ ਸੂਬਾ ਸੈਕਟਰੀ ਤੋ ਇਲਾਵਾ ਕਪੂਰਥਲਾ ਅਤੇ ਗੁਰਦਾਸਪੁਰ ਦੇ ਅਹੁੱਦੇਦਾਰ ਵੀ ਵਿਸ਼ੇਸ ਤੌਰ ਤੇ ਹਾਜਰ ਸਨ।