ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਮਹੀਨਾ ਵਾਰੀ ਮੀਟਿੰਗ ਸੰਪੰਨ 26 ਦਸੰਬਰ ਤੱਕ ਸਰਕਾਰ ਨੇ ਮੰਗਾਂ ਵੱਲ ਗੌਰ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ: ਜਸਵੰਤ ਰਾਏ
ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਮਹੀਨਾ ਵਾਰੀ ਮੀਟਿੰਗ ਸੰਪੰਨ
26 ਦਸੰਬਰ ਤੱਕ ਸਰਕਾਰ ਨੇ ਮੰਗਾਂ ਵੱਲ ਗੌਰ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ: ਜਸਵੰਤ ਰਾਏ
ਸ਼ਾਹਕੋਟ/ਮਲਸੀਆ 05 ਦਸੰਬਰ ( ਰਣਜੀਤ ਬਹਾਦੁਰ )-ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਮੀਟਿੰਗ ਸ਼ਹਿਰੀ ਮੰਡਲ ਨਕੋਦਰ /ਸ਼ਾਹਕੋਟ ਸਬ ਅਰਬਨ ਮੰਡਲ ਨਕੋਦਰ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਜਸਵੰਤ ਰਾਏ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇ ਤੋ ਪੈਨਸਨਰਾਂ ਦੀਆਂ ਜਾਇਜ ਮੰਗਾਂ ਨੂੰ ਜਾਣ ਬੁੱਝਕੇ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਵੇਂ ਕਿ ਪੈਨਸ਼ਨਰਾਂ ਨੂੰ ਰਹਿੰਦਾ 12ਫੀਸਦੀ ਡੀਏ ਜਾਰੀ ਕੀਤਾ ਜਾਵੇ, 31-12-2015 ਤੋ ਪਹਿਲਾ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਜਾਰੀ ਕੀਤਾ ਜਾਵੇ , 01-01-2016 ਤੋ 30-6-2021 ਤੱਕ ਸੋਧੇ ਹੋਏ ਸਕੇਲਾ ਦਾ ਏਰੀਅਰ ਦਿੱਤਾ ਜਾਵੇ, ਆਦਿ ਦੇ ਨਾਲ ਨਾਲ ਰਹਿੰਦੀਆ ਮੰਗਾ ਵੀ ਮੰਨੀਆ ਜਾਣ। ਪੈਨਸ਼ਨਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੰਗਾਂ ਦੇ ਸਬੰਧ ਵਿੱਚ 26 ਦਸੰਬਰ ਨੂੰ ਉੱਤਰੀ ਜੋਨ ਜਲੰਧਰ ਵਿਖੇ ਇੱਕ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਅਗਰ ਸਰਕਾਰ ਨੇ ਫੇਰ ਵੀ ਇਸ ਪਾਸੇ ਧਿਆਨ ਨਾਂ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਬੁਲਾਰਿਆ ਇਹ ਵੀ ਦੱਸਿਆ ਕਿ 2024 ਜਨਵਰੀ ਤੇ ਫਰਵਰੀ ਮਹੀਨੇ ‘ਚ ਰੂਲਿੰਗ ਪਾਰਟੀ ਦੇ ਐਮ.ਐਲਜ਼ ਦੇ ਵਿਰੁਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਲਈ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ।
ਇਸ ਮੌਕੇ ਬਾਬੂ ਸ੍ਰੀ ਬਿਹਾਰੀ ਲਾਲ, ਸੋਢੀ ਰਾਮ, ਅਮਰ ਸਿੰਘ, ਸੰਤੋਖ ਸਿੰਘ ਨਾਹਲ ਸੀ.ਮੀਤ ਪ੍ਰਧਾਨ ਸਰਕਲ ਕਪੂਰਥਲਾ ,ਬੂਟਾ ਸਿੰਘ ਏ.ਏ ਓ, ਫੁਮਣ ਸਿੰਘ ਏ.ਏ ਟੀ, ਸੁਰਜੀਤ ਕੁਮਾਰ.ਐਸ.ਡੀ.ਓ ਆਦਿ ਤੋ ਇਲਾਵਾ ਵੱਡੀ ਗਿਣਤੀ ‘ਚ ਪੈਨਸ਼ਨਰ ਹਾਜ਼ਰ ਸਨ।
ਪੈਨਸਨ ਐਸੋਸੀਏਸਨ ਪਾਵਰਕਾਮ ਟਰਾਂਸਕੋ ਦੀ ਮਹੀਨਾ ਵਾਰੀ ਮੀਟਿੰਗ ਸੰਪੰਨ